ਮੇਰੀ 22 ਸਾਲਾ ਧੀ ਨੂੰ ਕਿਡਨੈਪ ਕੀਤਾ ਗਿਆ ਹੈ : ਪਿਤਾ ਦਾ ਦੋਸ਼

Tuesday, Dec 01, 2020 - 05:29 PM (IST)

ਮੇਰੀ 22 ਸਾਲਾ ਧੀ ਨੂੰ ਕਿਡਨੈਪ ਕੀਤਾ ਗਿਆ ਹੈ : ਪਿਤਾ ਦਾ ਦੋਸ਼

ਪਾਤੜਾਂ (ਸਨੇਹੀ) : ਇਕ 22 ਸਾਲਾ ਕੁੜੀ ਦੇ ਪਿਤਾ ਨੇ ਪਾਤੜਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਨੌਜਵਾਨ ਧੀ ਜੋ ਇੰਡੀਅਨ ਲੈਬੋਰਟਰੀ ਪਾਤੜਾਂ ਵਿਖੇ ਕੰਮ ਕਰਦੀ ਸੀ, ਨੂੰ ਕਿਸੇ ਨਾਮਾਲੂਮ ਵਿਅਕਤੀ ਨੇ ਅਗਵਾ ਕਰ ਲਿਆ ਹੈ । ਉਸ ਨੇ ਦੱਸਿਆ ਕਿ ਉਸ ਦੀ ਧੀ ਮਿਤੀ 22 ਨਵੰਬਰ 2020 ਨੂੰ ਸਾਢੇ 3 ਵਜੇ ਦੇ ਕਰੀਬ ਲੈਬੋਰਟਰੀ ਵਿਚੋਂ ਛੁੱਟੀ ਲੈ ਕੇ ਘਰ ਆ ਰਹੀ ਸੀ ਪਰ ਉਹ ਘਰ ਨਾ ਪਹੁੰਚ ਸਕੀ ।

ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਕੁੜੀ ਨੂੰ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਆਪਣੀ ਹਿਰਾਸਤ ਵਿਚ ਰੱਖਿਆ ਹੈ । ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ-ਪੜਤਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News