ਧੀ ਦੇ ਸਹੁਰਿਓਂ ਆਏ ਫੋਨ ਨੇ ਉਡਾਏ ਪਿਤਾ ਦੇ ਹੋਸ਼, ਜਦੋਂ ਜਾ ਕੇ ਵੇਖਿਆ ਤਾਂ ਮਰੀ ਮਿਲੀ ਚਾਵਾਂ ਨਾਲ ਵਿਆਹੀ ਧੀ
Saturday, Jul 03, 2021 - 06:32 PM (IST)
ਨੂਰਪੁਰਬੇਦੀ (ਭੰਡਾਰੀ) : ਖੇਤਰ ਦੇ ਪਿੰਡ ਅਬਿਆਣਾ ਖੁਰਦ ਵਿਖੇ ਇਕ ਔਰਤ ਦੀ ਸਹੁਰੇ ਪਰਿਵਾਰ ਵੱਲੋਂ ਮਿਲ ਕੇ ਸਾਜ਼ਿਸ਼ ਦੇ ਤਹਿਤ ਗਲਾ ਘੁੱਟ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਪੁਲਸ ਨੇ ਇਸ ਮਾਮਲੇ ’ਚ ਮ੍ਰਿਤਕਾਂ ਦੇ ਪਿਤਾ ਦੇ ਬਿਆਨਾਂ ’ਤੇ ਸਹੁਰੇ ਪਰਿਵਾਰ ਦੇ 5 ਜੀਆਂ ਪਤੀ, ਸੱਸ, ਚਾਚਾ ਸਹੁਰਾ, ਜੇਠ ਤੇ ਜਠਾਣੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾਂ ਦੇ ਪਿਤਾ ਜਸਵਿੰਦਰ ਸਿੰਘ ਪੁੱਤਰ ਸੰਤ ਰਾਮ ਨਿਵਾਸੀ ਪਿੰਡ ਆਜ਼ਮਪੁਰ, ਥਾਨਾ ਨੂਰਪੁਰਬੇਦੀ ਨੇ ਦੱਸਿਆ ਕਿ ਉਸਦੀ ਧੀ ਗੁਰਪ੍ਰੀਤ ਕੌਰ ਦਾ ਪਹਿਲਾਂ ਸਸਕੌਰ ਪਿੰਡ ਵਿਖੇ ਵਿਆਹ ਹੋਇਆ ਸੀ। ਮਗਰ ਕੁੜੀ ਦਾ ਤਲਾਕ ਹੋਣ ਉਪਰੰਤ ਮੁੜ ਉਸਦਾ ਵਿਆਹ ਸਾਲ ਕੁ ਪਹਿਲਾਂ 2020 ’ਚ ਨਜ਼ਦੀਕੀ ਪਿੰਡ ਅਬਿਆਣਾ ਖੁਰਦ ਵਿਖੇ ਪੂਰੇ ਰੀਤੀ-ਰਿਵਾਜ਼ਾਂ ਨਾਲ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ
ਉਸਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਜਿਸ ’ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸਨੇ ਸਹੁਰੇ ਪਰਿਵਾਰ ਨੂੰ ਸਮਝਾ ਦਿੱਤਾ ਸੀ। ਪਰ ਕੱਲ੍ਹ 2 ਜੁਲਾਈ ਨੂੰ ਰਾਤ ਕਰੀਬ ਸਾਢੇ 8 ਵਜੇ ਉਸਦੀ ਬੇਟੀ ਨੇ ਫੋਨ ਕਰ ਕੇ ਦੱਸਿਆ ਕਿ ਉਸਦਾ ਜੇਠ ਲਖਵਿੰਦਰ ਸਿੰਘ ਪੁੱਤਰ ਸਵ. ਸਿਕੰਦਰ ਸਿੰਘ, ਜਠਾਣੀ ਬੇਅੰਤ ਕੌਰ ਪਤਨੀ ਲਖਵਿੰਦਰ ਸਿੰਘ, ਸੱਸ ਅਮਰਜੀਤ ਕੌਰ ਪਤਨੀ ਲੇਟ ਸਿਕੰਦਰ ਸਿੰਘ, ਚਾਚਾ ਸਹੁਰਾ ਸੁੱਚਾ ਸਿੰਘ ਪੁੱਤਰ ਹਰੀ ਸਿੰਘ ਅਤੇ ਪਤੀ ਜਸਵਿੰਦਰ ਸਿੰਘ ਉਸ ਨਾਲ ਗਾਲੀ ਗਲੋਚ ਕਰ ਰਹੇ ਹਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਹ ਵੀ ਪੜ੍ਹੋ : ਮਾਨਸਾ ’ਚ ਕਾਰ ਤੇ ਬਸ ਵਿਚਾਲੇ ਵੱਡਾ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ (ਤਸਵੀਰਾਂ)
ਮ੍ਰਿਤਕਾ ਦੇ ਪਿਤਾ ਨੇ ਬਿਆਨਾਂ ’ਚ ਅੱਗੇ ਦੱਸਿਆ ਕਿ ਉਕਤ ਫੋਨ ਤੋਂ ਬਾਅਦ ਉਹ ਤੁਰੰਤ ਸੁਰਜੀਤ ਕੁਮਾਰ ਪੁੱਤਰ ਹੇਮ ਰਾਜ ਅਤੇ ਆਪਣੀ ਪਤਨੀ ਕੁਲਦੀਪ ਕੌਰ ਨੂੰ ਨਾਲ ਲੈ ਕੇ ਆਪਣੀ ਧੀ ਦੇ ਘਰ ਪਿੰਡ ਅਬਿਆਣਾ ਖੁਰਦ ਵਿਖੇ ਰਾਤ ਕਰੀਬ 9 ਵਜੇ ਪਹੁੰਚਿਆ। ਉਸਨੇ ਦੇਖਿਆ ਕਿ ਵਿਹੜੇ ’ਚ ਉਸਦੀ ਧੀ ਨੂੰ ਇਕ ਮੰਜੇ ’ਤੇ ਸੁੱਟਿਆ ਹੋਇਆ ਸੀ ਤੇ ਜਿਸਨੂੰ ਉਸਦੀ ਸੱਸ ਤੇ ਜਠਾਣੀ ਨੇ ਲੱਤਾਂ ਤੋਂ ਫੜਿਆ ਹੋਇਆ ਸੀ। ਜਦਕਿ ਜਵਾਈ ਜਸਵਿੰਦਰ ਸਿੰਘ ਅਤੇ ਉਸਦੇ ਭਰਾ ਲਖਵਿੰਦਰ ਸਿੰਘ ਨੇ ਬਾਹਾਂ ਤੋਂ ਫੜਿਆ ਸੀ। ਇਸ ਤੋਂ ਇਲਾਵਾ ਚਾਚਾ ਸਹੁਰਾ ਸੁੱਚਾ ਸਿੰਘ ਨੇ ਉਸ ਦਾ ਗਲਾ ਘੁੱਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਬਚਾਓ-ਬਚਾਓ ਦਾ ਰੌਲਾ ਪਾਇਆ ਜਿਸ ’ਤੇ ਸਹੁਰੇ ਪਰਿਵਾਰ ਦੇ ਮੈਂਬਰ ਸਾਨੂੰ ਵਿਹੜੇ ’ਚ ਦੇਖ ਕੇ ਮੇਰੀ ਧੀ ਗੁਰਪ੍ਰੀਤ ਕੌਰ ਨੂੰ ਮੰਜੇ ’ਤੇ ਪਈ ਛੱਡ ਕੇ ਮੌਕੇ ਤੋਂ ਭੱਜ ਗਏ। ਜਦੋਂ ਅਸੀਂ ਧੀ ਨੂੰ ਹੱਥ ਲਗਾ ਕੇ ਦੇਖਿਆ ਤਾਂ ਉਹ ਬਿਲਕੁੱਲ੍ਹ ਵੀ ਨਹੀਂ ਹਿੱਲ ਰਹੀ ਸੀ ਤੇ ਜਿਸ ਦੀ ਮੌਤ ਹੋ ਚੁੱਕੀ ਸੀ। ਉਸਨੇ ਕਿਹਾ ਕਿ ਮੇਰੀ ਧੀ ਦਾ ਉਕਤ ਸਹੁਰੇ ਪਰਿਵਾਰ ਨੇ ਮਿਲ ਕੇ ਇਕ ਸਾਜ਼ਿਸ਼ ਤਹਿਤ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਅਕਾਲੀ ਆਗੂ ’ਤੇ ਜ਼ਬਰਦਸਤ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਉਧਰ ਥਾਣਾ ਮੁਖੀ ਰੂਪਨਗਰ ਇੰਸ. ਰਾਜੀਵ ਚੌਧਰੀ ਤੇ ਚੌਕੀ ਹਰੀਪੁਰ ਦੇ ਇੰਚਾਰਜ ਏ.ਐੱਸ.ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਜਸਵਿੰਦਰ ਸਿੰਘ, ਸੱਸ ਅਮਰਜੀਤ ਕੌਰ, ਸਹੁਰਾ ਚਾਚਾ ਸੁੱਚਾ ਸਿੰਘ, ਜੇਠ ਲਖਵਿੰਦਰ ਸਿੰਘ ਤੇ ਜਠਾਣੀ ਬੇਅੰਤ ਕੌਰ ਖ਼ਿਲਾਫ਼ ਕਤਲ ਦੇ ਦੋਸ਼ਾਂ ਤਹਿਤ ਆਈ.ਪੀ.ਸੀ. ਦੀ ਧਾਰਾ 302 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸਹੁਰੇ ਪਰਿਵਾਰ ਦੇ 2 ਵਿਅਕਤੀਆਂ ਨੂੰ ਹਿਰਾਸਤ ਲਿਆ ਹੈ। ਜਦਕਿ ਪੁਲਸ ਅਧਿਕਾਰੀਆਂ ਨੇ ਅਜੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਨਵਾਂ ਮੋੜ, ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?