ਸਤੰਬਰ ਦੀ ਮੁੱਲਾਂਕਣ/ਪ੍ਰੀਖਿਆ ਲਈ 6ਵੀਂ ਤੋਂ 10ਵੀਂ ਤੱਕ ਦੀ ਡੇਟਸ਼ੀਟ ਜਾਰੀ

Saturday, Sep 01, 2018 - 10:59 AM (IST)

ਸਤੰਬਰ ਦੀ ਮੁੱਲਾਂਕਣ/ਪ੍ਰੀਖਿਆ ਲਈ 6ਵੀਂ ਤੋਂ 10ਵੀਂ ਤੱਕ ਦੀ ਡੇਟਸ਼ੀਟ ਜਾਰੀ

ਮੋਹਾਲੀ (ਨਿਆਮੀਆਂ) : ਪੰਜਾਬ ਸਿੱਖਿਆ ਵਿਭਾਗ ਵਲੋਂ ਸਤੰਬਰ, 2019 'ਚ ਹੋਣ ਵਾਲੀ 6ਵੀਂ ਤੋਂ 8ਵੀਂ ਤੱਕ ਦੀ ਮੁੱਲਾਂਕਣ (ਐੱਸ. ਏ.-1) ਪ੍ਰੀਖਿਆ ਤੇ 9ਵੀਂ ਤੇ 10ਵੀਂ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਵਲੋਂ ਜਾਰੀ ਡੇਟਸ਼ੀਟ ਅਨੁਸਾਰ 10 ਸਤੰਬਰ ਨੂੰ 10ਵੀਂ ਦਾ ਸਾਇੰਸ, 9ਵੀਂ ਦਾ ਅੰਗਰੇਜ਼ੀ, 8ਵੀਂ ਦਾ ਗਣਿਤ, 7ਵੀਂ ਦਾ ਅੰਗਰੇਜ਼ੀ, 6ਵੀਂ ਦਾ ਸਮਾਜਿਕ ਸਿੱਖਿਆ, 11 ਸਤੰਬਰ ਨੂੰ 10ਵੀਂ ਦਾ ਚੋਣਵਾਂ ਵਿਸ਼ਾ, 9ਵੀਂ ਦਾ ਚੋਣਵਾਂ ਵਿਸ਼ਾ, ਅੱਠਵੀਂ ਦਾ ਪੰਜਾਬੀ, 7ਵੀਂ ਦਾ ਸਰੀਰਕ ਸਿੱਖਿਆ, 6ਵੀਂ ਦਾ ਕੰਪਿਊਟਰ ਸਿੱਖਿਆ, 12 ਸਤੰਬਰ ਨੂੰ 10ਵੀਂ ਦਾ ਗਣਿਤ, 9ਵੀਂ ਦਾ ਸਮਾਜਿਕ ਸਿੱਖਿਆ, 8ਵੀਂ ਦਾ ਚੋਣਵਾਂ ਵਿਸ਼ਾ, 7ਵੀਂ ਦਾ ਸਮਾਜਿਕ ਸਿੱਖਿਆ, 6ਵੀਂ ਦਾ ਪੰਜਾਬੀ, 13 ਸਤੰਬਰ ਨੂੰ 10ਵੀਂ ਦਾ ਕੰਪਿਊਟਰ ਸਿੱਖਿਆ, 9ਵੀਂ ਦਾ ਹਿੰਦੀ, 8ਵੀਂ ਦਾ ਸਮਾਜਿਕ ਸਿੱਖਿਆ, 6ਵੀਂ ਦਾ ਸਰੀਰਕ ਸਿੱਖਿਆ, 14 ਸਤੰਬਰ ਨੂੰ 10ਵੀਂ ਦਾ ਪੰਜਾਬੀ ਏ, 9ਵੀਂ ਦਾ ਗਣਿਤ, 8ਵੀਂ ਦਾ ਕੰਪਿਊਟਰ ਸਿੱਖਿਆ, 7ਵੀਂ ਦਾ ਸਾਇੰਸ, 6ਵੀਂ ਦਾ ਅੰਗਰੇਜ਼ੀ, 15 ਸਤੰਬਰ ਨੂੰ 10ਵੀਂ ਦਾ ਪੰਜਾਬੀ ਬੀ, 8ਵੀਂ ਦਾ ਹਿੰਦੀ, 7ਵੀਂ ਦਾ ਕੰਪਿਊਟਰ ਸਿੱਖਿਆ, 6ਵੀਂ ਦਾ ਚੋਣਵਾਂ ਵਿਸ਼ਾ, 17 ਸਤੰਬਰ ਨੂੰ 10ਵੀਂ ਦਾ ਅੰਗਰੇਜ਼ੀ, 9ਵੀਂ ਦਾ ਸਾਇੰਸ, 8ਵੀਂ ਦਾ ਸਾਇੰਸ, 7ਵੀਂ ਦਾ ਗਣਿਤ, 6ਵੀਂ ਦਾ ਸਾਇੰਸ, 18 ਸਤੰਬਰ ਨੂੰ 10ਵੀਂ ਦਾ ਸਰੀਰਕ ਸਿੱਖਿਆ, 9ਵੀਂ ਦਾ ਕੰਪਿਊਟਰ ਸਿੱਖਿਆ, 8ਵੀਂ ਦਾ ਸਰੀਰਕ ਸਿੱਖਿਆ, 7ਵੀਂ ਦਾ ਚੋਣਵਾਂ ਵਿਸ਼ਾ, 19 ਸਤੰਬਰ ਨੂੰ 10ਵੀਂ ਦਾ ਸਮਾਜਿਕ ਸਿੱਖਿਆ, 9ਵੀਂ ਦਾ ਪੰਜਾਬੀ ਏ, 7ਵੀਂ ਦਾ ਹਿੰਦੀ, 6ਵੀਂ ਦਾ ਗਣਿਤ, 20 ਸਤੰਬਰ ਨੂੰ 10ਵੀਂ ਦਾ ਹਿੰਦੀ, 9ਵੀਂ ਦਾ ਪੰਜਾਬ ਬੀ, 8ਵੀਂ ਦਾ ਅੰਗਰੇਜ਼ੀ, 7ਵੀਂ ਦਾ ਪੰਜਾਬੀ, 6ਵੀਂ ਦਾ ਹਿੰਦੀ, 21 ਸਤੰਬਰ ਨੂੰ 10ਵੀਂ ਦਾ ਐੱਨ. ਐੱਸ. ਕਿਊ. ਐੱਫ ਦਾ ਪੇਪਰ ਹੋਵੇਗਾ। ਇਸ ਮੁੱਲਾਂਕਣ/ਪ੍ਰੀਖਿਆ ਦਾ ਸਮਾਂ ਸਵੇਰੇ 8.30 ਵਜੇ ਤੋਂ 11.30 ਵਜੇ ਤਕ ਹੋਵੇਗਾ। 11ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਲਈ ਸਕੂਲ ਮੁਖੀ ਆਪਣੇ ਤੌਰ 'ਤੇ ਸਮਾਂ ਸਾਰਣੀ ਬਣਾਉਣਗੇ ।


Related News