ਦਸੂਹਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਕੇ ’ਤੇ ਮੌਤ

08/03/2021 11:54:48 AM

ਦਸੂਹਾ (ਝਾਵਰ, ਵਰਿੰਦਰ ਪੰਡਿਤ): ਕੌਮੀ ਰਾਜ ਮਾਰਗ ਜਲੰਧਰ-ਪਠਾਨਕੋਟ ਰੋਡ ਲੰਗਰਪੁਰ ਮੋੜ ਦਸੂਹਾ ਵਿਖੇ ਇੱਕ ਅਲਟੋ ਕਾਰ ਪੀ.ਬੀ.07 ਬੀ.ਐਲ.4244 ਦੀ ਮੋਟਰਸਾਈਕਲ ਪੀ.ਬੀ.57 ਬੀ.4455 ਨਾਲ ਭਿਆਨਕ ਸੜਕ ਹਾਦਸੇ ’ਚ 3 ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ 3 ਮੋਟਰਸਾਈਕਲ ਸਵਾਰ ਨਾਲ ਕਾਰ ਚਾਲਕ ਨੇ ਟੱਕਰ ਮਾਰੀ ਅਤੇ ਮੌਕੇ ’ਤੇ ਹੀ ਮੋਟਰਸਾਈਕਲ ਸਵਾਰ 2 ਲੋਕਾਂ ਦੀ ਮੌਤ ਹੋ ਗਈ ਅਤੇ ਤੀਸਰੇ ਦੀ ਮੌਤ ਜਲੰਧਰ ਹਸਪਤਾਲ ਜਾਦਿਆਂ ਰਸਤੇ ’ਚ ਹੋ ਗਈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

PunjabKesari

ਇਸ ਸੰਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਤੇ ਜਾਂਚ ਅਧਿਕਾਰੀ ਏ.ਐੱਸ.ਆਈ.ਹਰਭਜਨ ਸਿੰਘ ਨੇ ਦੱਸਿਆ ਮ੍ਰਿਤਕ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ 33 ਸਾਲ ਪੁੱਤਰ ਧਰਮਪਾਲਰਾਜ ਰਾਣੀ 27 ਸਾਲ ਪਤਨੀ ਹਰਦੇਵ ਸਿੰਘ ਅਤੇ ਮਾਤਾ ਸਤੀ 52 ਸਾਲ ਪਤਨੀ ਧਰਮਪਾਲ ਦੇ ਤੌਰ ’ਤੇ ਹੋਈ ਹੈ। ਇਹ ਤਿੰਨੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਬੇਗੋਵਾਲ ਨੇੜੇ ਬੱਸੀ ਪਿੰਡ ਦੇ ਨਿਵਾਸੀ ਸਨ। ਅੱਜ ਦਸੂਹਾ ਵਿਖੇ ਪੱਥਰੀ ਦੀ ਦਵਾਈ ਲੈਣ ਲਈ ਆ ਰਹੇ ਸਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਹਰਭਜਨ ਸਿੰਘ ਦੱਸਿਆ ਕਿ ਜਦੋਂ ਪੁਲਸ ਪਾਰਟੀ ਸਮੇਤ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ ਤਾਂ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ।

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

PunjabKesari

ਉਨ੍ਹਾਂ ਦੱਸਿਆ ਕਿ 2 ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਚੁੱਕੀ ਸੀ ਤੀਸਰੇ ਜ਼ਖ਼ਮੀ ਮਾਤਾ ਨੂੰ ਪਹਿਲੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ ਅਤੇ ਜਲੰਧਰ ਜਾਂਦਿਆਂ ਚਲਾਂਗ ਨੇੜੇ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਤਾਂ ਕਾਰ ਚਾਲਕ ਫਰਾਰ ਹੋ ਗਿਆ ਸੀ ਪਰ ਉਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੀ ਪਛਾਣ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਰੈਣਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ 'ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼


Shyna

Content Editor

Related News