ਮੋਗਾ ''ਚ ਕਰਵਾਇਆ ਗਿਆ ਦਸਤਾਰ-ਏ-ਸਰਦਾਰ ਐਵਾਰਡ ਸਮਾਰੋਹ

Sunday, Oct 13, 2019 - 03:17 PM (IST)

ਮੋਗਾ ''ਚ ਕਰਵਾਇਆ ਗਿਆ ਦਸਤਾਰ-ਏ-ਸਰਦਾਰ ਐਵਾਰਡ ਸਮਾਰੋਹ

ਮੋਗਾ (ਵਿਪਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ-ਏ-ਸਰਦਾਰ ਐਵਾਰਡ ਮੋਗਾ ਵਿਖੇ ਅਜ਼ਾਦ ਵੈਲਫੇਅਰ ਕਲੱਬ ਦੁਆਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਵਿਧਾਇਕ ਡਾ. ਹਰਜੋਤ ਕਮਲ ਅਤੇ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਡਾ. ਸਰਦਾਰ ਬਰਜਿੰਦਰ ਸਿੰਘ ਬੁੱਟਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਨ੍ਹਾਂ ਮੁਕਾਬਲਿਆਂ 'ਚ 700 ਤੋਂ ਵੱਧ ਬੱਚਿਆਂ ਨੇ ਤਿੰਨ ਵੱਖਰੇ-ਵੱਖਰੇ ਵਰਗਾਂ ਵਿਚ ਹਿੱਸਾ ਲਿਆ। ਬੱਚਿਆਂ ਵਲੋਂ ਸਿਰ 'ਤੇ ਸੋਹਣੀਆਂ ਦਸਤਾਰਾਂ ਸਜਾ ਮੌਡਲਿੰਗ, ਨਾਟਕਾਂ ਦੀ ਪੇਸ਼ਕਾਰੀ ਦਿੱਤੀ ਗਈ ਅਤੇ ਸਭ ਤੋਂ ਖੂਬਸੂਰਤ ਪਹਿਰਾਵੇ ਅਤੇ ਸੁੰਦਰ ਸਿੱਖੀ ਸਰੂਪ ਵਾਲੇ ਜੇਤੂ ਬੱਚਿਆਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੂੰ ਨੁੱਕੜ ਨਾਟਕਾਂ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਪ੍ਰੋਗਰਾਮ ਦੇ ਪ੍ਰਬੰਧਕ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਆਜ਼ਾਦ ਵੈਲਫੇਅਰ ਕਲੱਬ ਵਲੋਂ ਇਹ ਉਪਰਾਲਾ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਦਸਤਾਰ ਨਾਲ ਜੋੜਨ ਲਈ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਆਪਣੇ ਸਿੱਖੀ ਸਿਧਾਂਤਾਂ ਨਾਲ ਜੁੜਨ ਤੇ ਆਪਣੇ ਹੁਨਰ ਨੂੰ ਪੂਰੀ ਦੁਨੀਆ ਅੱਗੇ ਪੇਸ਼ ਕਰ ਸਕਣ।


author

Gurminder Singh

Content Editor

Related News