ਬਾਘਾਪੁਰਾਣਾ 'ਚ ਕਾਂਗਰਸ ਦਾ ਪਰਚਮ ਲਹਿਰਾਉਣ ਵਾਲੇ ਸਨ ‘ਦਰਸ਼ਨ ਬਰਾੜ’, ਅੱਜ ਉੱਠ ਰਹੇ ਨੇ ਟਿਕਟ ਦੇ ਨਵੇਂ ਦਾਅਵੇਦਾਰ

04/30/2021 10:53:08 AM

ਬਾਘਾ ਪੁਰਾਣਾ (ਚਟਾਨੀ) - ਬਾਘਾਪੁਰਾਣਾ ਹਲਕੇ ਨੂੰ ਅਕਾਲੀ ਦਲ ਦਾ ਮਜ਼ਬੂਤ ਕਿਲ੍ਹਾ ਦੱਸਣ ਵਾਲੇ ਲੋਕਾਂ ਨੂੰ ਹਮੇਸ਼ਾ ਇਹੀ ਕਹਿੰਦੇ ਸੁਣਿਆ ਗਿਆ ਸੀ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦਾ ਜਿੱਤ ਸਕਣਾ ਸੌਖਾ ਨਹੀਂ ਸਗੋਂ ਅਸੰਭਵ ਹੈ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਬਰਾੜ ਨੇ ਆਪਣੀ ਮਿਹਨਤ ਦੇ ਬਲਬੂਤੇ ਅਕਾਲੀ ਦਲ ਦੇ ਸਿਆਸੀ ਕਿਲੇ ਨੂੰ ਢੇਰੀ ਕਰ ਕੇ ਇੱਥੋਂ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਇਆ। ਉਸ ਸਮੇਂ ਇਕ-ਇਕ ਕਾਂਗਰਸੀ ਦੇ ਜ਼ੁਬਾਨ ’ਤੇ ਦਰਸ਼ਨ ਬਰਾੜ ‘ਜਿੰਦਾਬਾਦ’ ਨਹੀਂ ਸਗੋਂ ਦਰਸ਼ਨ ਬਰਾੜ ਕਾਂਗਰਸ ਪਾਰਟੀ ਦਾ ‘ਬੱਬਰ ਸ਼ੇਰ’ ਦੇ ਨਾਅਰੇ ਗੂੰਜਦੇ ਆਮ ਸੁਣਾਈ ਦਿੱਤੇ।

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਸਮੁੱਚੇ ਬਰਾੜ ਪਰਿਵਾਰ ਦੀ ਸਖ਼ਤ ਮਿਹਨਤ ਨਾਲ ਹਲਕੇ ਬਾਘਾਪੁਰਾਣਾ ਅੰਦਰਲੇ ਪਾਰਟੀ ਦੇ ਪਛੜੇਵੇਂ ਦੀ ਥਾਂ ਜਦ ਇਸ ਹਲਕੇ ਦਾ ਨਾਂ ਮੋਹਰਲੀ ਕਤਾਰ ਵਿੱਚ ਗਿਣਿਆ ਜਾਣ ਲੱਗਾ ਹੈ ਤਾਂ ਹੁਣ ਟਿਕਟ ਦੇ ਦਾਅਵੇਦਾਰ ਹਿੱਕ ਥਾਪੜ ਕੇ ਮੈਦਾਨ ਵਿੱਚ ਗੱਜਦੇ ਫਿਰਦੇ ਵੇਖੇ ਜਾ ਰਹੇ ਹਲ। ਦਰਸ਼ਨ ਸਿੰਘ ਬਰਾੜ ਦੇ ਅਨੇਕਾ ਹਮਾਇਤੀਆਂ ਨੇ ਅਜਿਹੇ ਦਾਅਵੇਦਾਰਾਂ ਨੂੰ ਝੰਜੋੜਦਿਆਂ ਪੁੱਛਿਆ ਹੈ ਕਿ ਅਕਾਲੀ ਦਲ ਦੀ ਤੇਜ਼ ਵਗਦੀ ਸਿਆਸੀ ਹਨ੍ਹੇਰੀ ਮੌਕੇ ਉਨ੍ਹਾਂ ਨੇ ਮੈਦਾਨ ਵਿੱਚ ਖੜ੍ਹਨ ਦੀ ਹਿੰਮਤ ਕਿਉਂ ਨਾ ਕੀਤੀ?

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਬਰਾੜ ਹਮਾਇਤੀਆਂ ਨੇ ਤਾਂ ਇਥੋਂ ਤੱਕ ਕਿਹਾ ਕਿ ਕਾਂਗਰਸ ਦੀ ਸਰਕਾਰ ਮੌਕੇ ਬਾਘਾਪੁਰਾਣਾ ਦੀ ਨਗਰ ਪੰਚਾਇਤ ਦੀਆਂ ਚੋਣਾਂ ਮੌਕੇ ਹਲਕੇ ਦੇ ਕਹਿੰਦੇ-ਕਹਾਉਂਦੇ ਕਾਂਗਰਸੀਆਂ ਨੇ ਅਕਾਲੀਆਂ ਨਾਲ ‘ਸਿੰਙ’ ਫਸਾਉਣ ਦੀ ਜੁਰੱਅਤ ਤੱਕ ਨਾ ਕੀਤੀ, ਜਦਕਿ ਰਾਜ ਭਾਗ ਕਾਂਗਰਸ ਦਾ ਹੀ ਸੀ। ਬਰਾੜ ਹਮਾਇਤੀਆਂ ਨੇ ਕਿਹਾ ਕਿ ਅਜਿਹੇ ਮੌਕੇ ਦਰਸ਼ਨ ਬਰਾੜ ਹੀ ਸੀ, ਜਿਸ ਨੇ ਨਗਰ ਪੰਚਾਇਤ ਦੀਆਂ ਸਭਨਾਂ ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰਾਂ ਦੀ ਪਿੱਠ ਥਾਪੜਦਿਆਂ ਵਿਰੋਧੀ ਪਾਰਟੀ ਨੂੰ ‘ਇਕੱਤੀ ਦੀ ਇਕਵੰਜਾ’ ਪਾ ਕੇ ਸ਼ੀਸ਼ਾ ਦਿਖਾਇਆ ਸੀ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਹਲਕੇ ਤੋਂ ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਾ ਕਰਨ ਦਾ ਢਿੰਡੋਰਾ ਪਿੱਟਣ ਵਾਲਿਆਂ ਨੂੰ ਦਰਸ਼ਨ ਬਰਾੜ ਦੇ ਹਮਾਇਤੀਆਂ ਨੇ ਕਿਹਾ ਕਿ ਬਰਾੜ ਪਰਿਵਾਰ ਨੇ ਬਾਘਾ ਪੁਰਾਣਾ ਹਕਲੇ ਤੋਂ ਉਮੀਦਵਾਰ ਵਜੋਂ ਉਦੋਂ ਆਪਣਾ ਹੱਕ ਜਤਾਇਆ ਜਦੋਂ ਹਲਕੇ ਦੇ ਸਮਰੱਥ ਕਾਂਗਰਸੀਆਂ ਨੇ ਅਕਾਲੀ ਦਲ ਦੀ ਮਜ਼ਬੂਤ ਸਥਿਤੀ ਵੇਖਦਿਆਂ ਆਪਣਾ ਹੱਕ ਤੱਕ ਨਾ ਜਤਾਇਆ। ਤਿੰਨ ਦਹਾਕਿਆਂ ਤੋਂ ਹੀ ਸਥਾਨਕ ਸ਼ਹਿਰ ਦੇ ਹਰ ਪਾਸਿਓਂ ਸਮਰਥ ਆਗੂਆਂ ਦਾ ਪਾਰਟੀ ਨੂੰ ਪਿੱਠ ਦਿਖਾ ਕੇ ਭਜਦੇ ਆਉਣ ਕਰ ਕੇ ਹੀ ਇਸ ਹਲਕੇ ’ਚ ਬਾਹਰਲੇ ਉਮੀਦਵਾਰ ਆਉਂਦੇ ਰਹੇ। ਹਲਕੇ ਦੇ 20 ਦੇ ਕਰੀਬ ਵੱਡੇ ਪਿੰਡਾਂ ਦੇ ਲਗਭਗ 100 ਤੋਂ ਵਧੇਰੇ ਚੰਗੀ ਸਿਆਸੀ ਸੂਝ-ਬੂਝ ਰੱਖਣ ਵਾਲੇ ਮੋਹਤਬਰਾਂ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਸਮਰੱਥ ਵਿਅਕਤੀ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਨਾ ਹੁੰਦਾ ਹੈ। ਅਜਿਹੀ ਸਥਿਤੀ ਅਜੇ ਤੱਕ ਮੌਜੂਦਾ ਵਿਧਾਇਕ ਦੀ ਹੀ ਹੈ, ਇਨ੍ਹਾਂ ਵਿਅਕਤੀਆਂ ਨੇ ਹਲਕੇ ਦੇ ਇਕ ਹੋਰ ਵੱਡੇ ਪਿੰਡ ਵਿੱਚੋਂ ਅਜਿਹੇ ਵੱਡੇ ਕੱਦ ਦੇ ਨੇਤਾ ਨੂੰ ਉਮੀਦਵਾਰ ਵਜੋਂ ਸਮਰੱਥ ਦੱਸਿਆ।

ਪੜ੍ਹੋ ਇਹ ਵੀ ਖਬਰ - ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!

ਵਰ੍ਹਦੀ ਅੱਗ ਮੌਕੇ ਬਰਾੜ ਆਇਆ ਮੂਹਰੇ
ਹਲਕੇ ਦੇ ਲੋਕਾਂ ਨੇ ਦਰਸ਼ਨ ਸਿੰਘ ਬਰਾੜ ਨੂੰ ਇਕ ਨਿਧੜਕ ਨੇਤਾ ਦਾ ਨਾਂ ਦਿੰਦਿਆਂ ਕਿਹਾ ਕਿ ਉਹ ਸਿਆਸੀ ਦੁਸ਼ਮਣਾਂ ਦੋ ਹੱਥ ਕਰਨ ਵਾਲਾ ਜਰਨੈਲ ਹੈ। ਉਸ ਦੀ ਇਸ ਕਾਬਲੀਅਤ ਨੂੰ ਵੇਖਦਿਆਂ ਕਾਂਗਰਸ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਨੇਤਾਵਾਂ ਨੇ ਅਕਾਲੀ ਦਲ ਦੇ ਮਜ਼ਬੂਤ ਸਿਆਸੀ ਕਿਲੇ ਦੀ ਵਾਂਗਡੋਰ ਸੰਭਾਲੀ ਸੀ, ਜਿਸ ਦੀ ਲਾਜ ਬਰਾੜ ਪਰਿਵਾਰ ਨੇ ਗੰਭੀਰਤਾ, ਮਿਹਨਤ ਤੇ ਇਮਾਨਦਾਰੀ ਨਾਲ ਰੱਖੀ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਵੱਡੇ ਅਤੇ ਸਮਰੱਥ ਨੇਤਾਵਾਂ ਨੇ ਕੀਤੀ ਸੀ ਬਰਾੜ ਦੀ ਸਿਫਾਰਿਸ਼
ਸੰਜੀਦਾ ਅਤੇ ਵਫਾਦਾਰ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਸੁੱਘੜ ਸਿਆਸੀ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਕੋਲ ਬੇਅਥਾਹ ਪੈਸਾ ਅਤੇ ਅਨੇਕਾਂ ਹੋਰ ਵਸੀਲੇ ਸਨ ਅਤੇ ਉਹ ਕਾਂਗਰਸ ਪਾਰਟੀ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੀ ਟਿਕਟ ਲਈ ਬਿਨੈ ਪੱਤਰ ਤੱਕ ਨਾ ਦਿੱਤੇ। ਜੇਕਰ ਬਿਨੈ ਕੀਤਾ ਤਾਂ ਸਿਰਫ਼ ਖਾਨਾ ਪੂਰਤੀ ਹੀ ਕੀਤੀ ਅਤੇ ਭੋਰਾ ਭਰ ਵੀ ਪੈਰਵੀਂ ਨਾ ਕੀਤੀ। ਕਈ ਅਜਿਹੇ ਵੀ ਆਗੂ ਸਨ, ਜਿਹੜੇ ਦਰਸ਼ਨ ਬਰਾੜ ਦੇ ਨਾਂ ਦੀ ਸਿਫਾਰਸ਼ ਧੜੱਲੇਦਾਰ ਢੰਗ ਨਾਲ ਕਰਦੇ ਰਹੇ। ਅਜਿਹੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਅਜਿਹਾ ਸਭ ਕੁਝ ਬਰਾੜ ਦੀ ਸਮਰੱਥਾ ਨੂੰ ਸਪੱਸ਼ਟ ਤੌਰ ’ਤੇ ਤਸਦੀਕ ਕਰਦਾ ਆਉਂਦਾ ਹੀ ਦਿਖਾਈ ਦੇ ਰਿਹਾ ਹੈ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਪਹਿਲਾਂ ਹਲਕੇ ਦੇ ਦਾਅਵੇਦਾਰਾਂ ਲਈ ਖੁੱਲ੍ਹਾ ਸੀ ਮੈਦਾਨ
ਦਰਸ਼ਨ ਸਿੰਘ ਬਰਾੜ ਦੇ ਕੱਟੜ ਸਮਰਥਕਾਂ ਨੇ ਕਿਹਾ ਕਿ ਬਰਾੜ ਪਰਿਵਾਰ ਨੇ ਬਾਘਾਪੁਰਾਣਾ ਹਲਕੇ ਤੋਂ ਆਪਣੀ ਦਾਅਵੇਦਾਰੀ ਉਦੋਂ ਹੀ ਜਤਾਈ ਜਦ ਹਲਕੇ ਦੇ ਲੋਕਾਂ ਨੇ ਚੋੜ ਲੜਨ ਲਈ ਕੋਈ ਦਿਲਚਸਪੀ ਨਾ ਦਿਖਾਈ। ਇਸ ਲਈ ਬਰਾੜ ਨੇ ਹਾਈਕਮਾਂਡ ਕੋਲ ਦਰਖ਼ਾਸਤ ਦਿੱਤੀ ਕਿ ਉਹ ਇਸ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਹਨ। ਹਰੀ ਝੰਡੀ ਮਿਲਣ ਪਿੱਛੋਂ ਉਨ੍ਹਾਂ ਨੇ ਸਰਗਰਮੀਆਂ ਤੇਜ ਕੀਤੀਆਂ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)


rajwinder kaur

Content Editor

Related News