ਜਲੰਧਰ: ਦੋਮੋਰੀਆ ਪੁਲ ਨੇੜਿਓਂ ਬੰਬਨੂਮਾ ਚੀਜ਼ ਮਿਲਣ ਨਾਲ ਫੈਲੀ ਸਨਸਨੀ

Friday, Mar 20, 2020 - 07:26 PM (IST)

ਜਲੰਧਰ: ਦੋਮੋਰੀਆ ਪੁਲ ਨੇੜਿਓਂ ਬੰਬਨੂਮਾ ਚੀਜ਼ ਮਿਲਣ ਨਾਲ ਫੈਲੀ ਸਨਸਨੀ

ਜਲੰਧਰ (ਮ੍ਰਿਦੁਲ)— ਇਥੋਂ ਦੇ ਦੋਮੋਰੀਆ ਪੁਲ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਬੰਬਨੂਮਾ ਚੀਜ਼ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਕਾਜ਼ੀ ਮੰਡੀ 'ਚੋਂ ਇਕ ਬੰਬਨੁਮਾ ਰਾਕੇਟ ਬਰਾਮਦ ਕੀਤਾ ਮਿਲਿਆ ਹੈ। ਜਿਵੇਂ ਹੀ ਲੋਕਾਂ ਨੇ ਇਸ ਬੰਬਨੂਮਾ ਚੀਜ਼ ਨੂੰ ਦੇਖਿਆ ਤਾਂ ਤੁਰੰਤ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ ► ਰੋਪੜ 'ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼

ਸੂਚਨਾ ਪਾ ਕੇ ਮੌਕੇ 'ਤੇ ਥਾਣਾ ਰਾਮਾਮੰਡੀ ਦੇ ਡੀ. ਸੀ. ਪੀ. ਗੁਰਮੀਤ ਸਿੰਘ, ਐੱਸ. ਐੱਚ. ਓ. ਸਲੱਖਣ ਸਿੰਘ ਅਤੇ ਏ. ਸੀ. ਪੀ. ਹਰਸਿਮਰਤ ਸਿੰਘ ਸੈਂਟਰਲ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਬੰਬਨੂਮਾ ਚੀਜ਼ ਨੂੰ ਕਬਜ਼ੇ 'ਚ ਲਿਆ। ਉਨ੍ਹਾਂ ਕਿਹਾ ਕਿ ਬੰਬਨੂਮਾ ਰਾਕੇਟ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਸਥਾਨ 'ਤੇ ਇਹ ਬੰਬਨੂਮਾ ਰਾਕੇਟ ਕੌਣ ਰੱਖ ਕੇ ਗਿਆ ਸੀ। 

ਇਹ ਵੀ ਪੜ੍ਹੋ ►ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼

ਕਾਜ਼ੀ ਮੰਡੀ ਹੈ ਕਬਾੜ ਲਈ ਮਸ਼ਹੂਰ 
ਇਥੇ ਦੱਸ ਦੇਈਏ ਕਿ ਜਲੰਧਰ ਦੀ ਮਸ਼ਹੂਰ ਕਾਜ਼ੀ ਮੰਡੀ ਕਬਾੜ ਦੇ ਲਈ ਵੀ ਜਾਣੀ ਜਾਂਦੀ ਹੈ। ਕਾਜ਼ੀ ਮੰਡੀ 'ਚ ਚੂੜੀਆਂ ਦਾ ਸਾਮਾਨ ਵਿਕਣ ਦੇ ਨਾਲ-ਨਾਲ ਕਬਾੜ ਦੇ ਸਾਮਾਨ ਦੀ ਵੀ ਵਿੱਕਰੀ ਬੇਹੱਦ ਹੁੰਦੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਵੱਲੋਂ ਕਾਜ਼ੀ ਮੰਡੀ ਵਿਖੇ ਕਬਾੜ ਦੀਆਂ ਦੁਕਾਨਾਂ 'ਚ ਵੀ ਜਾਂਚ ਕੀਤੀ ਜਾ ਰਹੀ ਹੈ। 


author

shivani attri

Content Editor

Related News