ਮੀਂਹ ਕਾਰਨ ਡਿੱਗੀਅਾਂ ਘਰ ਦੀਆਂ ਛੱਤਾਂ
Saturday, Aug 25, 2018 - 01:30 AM (IST)

ਫ਼ਰੀਦਕੋਟ, (ਹਾਲੀ)-ਸ਼ਹੀਦ ਬਲਵਿੰਦਰ ਸਿੰਘ ਨਗਰ ’ਚ ਇਕ ਮਜ਼ਦੂਰ ਦੇ ਘਰ ਦੀਆਂ ਛੱਤਾਂ ਮੀਂਹ ਕਾਰਨ ਡਿੱਗ ਪਈਆਂ ਪਰ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ ਘਰ ਅੰਦਰ ਪਏ ਬੈੱਡ, ਫਰਿਜ਼, ਟੀ. ਵੀ. ਅਤੇ ਕੀਮਤੀ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੀਡ਼ਤ ਮਜ਼ਦੂਰ ਜਸਵਿੰਦਰ ਸਿੰਘ ਅਤੇ ਵਾਰਡ ਦੇ ਨਗਰ ਕੌਂਸਲਰ ਹਰਮੇਸ਼ ਸਿੰਘ ਸੋਢੀ ਨੇ ਦੱਸਿਆ ਕਿ ਮੀਂਹ ਕਾਰਨ ਉਸਦੇ ਮਕਾਨ ਦੀ ਛੱਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਉਹ ਗਰੀਬ ਹੈ ਅਤੇ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਹੈ। ਸ਼ਹੀਦ ਬਲਵਿੰਦਰ ਸਿੰਘ ਨਗਰ ’ਚ ਪਾਣੀ ਦੇ ਨਿਕਾਸੀ ਪ੍ਰਬੰਧ ਪੁਖਤਾ ਨਾ ਹੋਣ ਕਾਰਨ ਮੀਂਹ ਦਿਨਾਂ ਵਿਚ ਇੱਥੇ ਸਭ ਤੋਂ ਵਧੇਰੇ ਘਰਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੋਗ ਮੁਆਵਜ਼ਾ ਦਿੱਤਾ ਜਾਵੇ।