ਦਲਬੀਰ ਸਿੰਘ ਟੌਂਗ ਹਲਕਾ ਬਾਬਾ ਬਕਾਲਾ ਸਾਹਿਬ ਤੋਂ ‘ਆਪ’ ਦੇ ਹਲਕਾ ਇੰਚਾਰਜ਼ ਨਿਯੁਕਤ

Tuesday, Jun 08, 2021 - 08:00 PM (IST)

ਦਲਬੀਰ ਸਿੰਘ ਟੌਂਗ ਹਲਕਾ ਬਾਬਾ ਬਕਾਲਾ ਸਾਹਿਬ ਤੋਂ ‘ਆਪ’ ਦੇ ਹਲਕਾ ਇੰਚਾਰਜ਼ ਨਿਯੁਕਤ

ਬਾਬਾ ਬਕਾਲਾ ਸਾਹਿਬ(ਰਾਕੇਸ਼)- ਹਲਕਾ ਬਾਬਾ ਬਕਾਲਾ ਸਾਹਿਬ ‘ਚ ‘ਆਪ’ ਵਰਕਰਾਂ ‘ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਆਪ ਦੀ ਹਾਈਕਮਾਂਡ ਨੇ ਇਕ ਵਿਸ਼ੇਸ਼ ਹੁਕਮ ਰਾਹੀਂ ਦਲਬੀਰ ਸਿੰਘ ਟੌਂਗ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦਾ ਇੰਚਾਰਜ਼ ਥਾਪਣ ਦਾ ਐਲਾਨ ਕਰ ਦਿਤਾ। ਯਾਦ ਰਹੇ ਕਿ ਟੌਂਗ ਪਹਿਲਾਂ ਵੀ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ ਅਤੇ ਹੁਣ ਉਹ ਇਸ ਵੇਲੇ ਟਰਾਂਸਪੋਰਟ ਵਿੰਗ ਪੰਜਾਬ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਹਲਕੇ ਦੇ ਵੋਟਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਟੌਂਗ ਦੇ ਨਜ਼ਦੀਕੀ ਸਾਥੀ ਵਿਸ਼ਾਲ ਮੰਨਣ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਆਪ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਪੱਤਰ ਵਿਚ ਕੀਤੀਆਂ 24 ਨਿਯੁਕਤੀਆਂ ‘ਚ ਦਲਬੀਰ ਸਿੰਘ ਟੌਂਗ ਦਾ ਜੋ ਕਿ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ (25) ਤੋਂ ਉਨ੍ਹਾਂ ਨੂੰ ਹਲਕਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਉਪਰੰਤ ਹਲਕੇ ਦੀ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੋ ਗਈ ਹੈ। ਅੱਜ ਖੁਸ਼ੀ ਜਾਹਿਰ ਕਰਨ ਵਾਲਿਆਂ ਵਿਚ ਪ੍ਰਮੁੱਖ ਤੌਰ ‘ਤੇ ਸੁਰਜੀਤ ਸਿੰਘ ਕੰਗ ਸਾਬਕਾ ਜ਼ਿਲ੍ਹਾ ਪ੍ਰਧਾਨ, ਸਰਬਜੀਤ ਸਿੰਘ ਫੌਜੀ ਸਰਕਲ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਸਕੱਤਰ ਸਿੰਘ, ਸਰਬਜੀਤ ਸਿੰਘ, ਜਗਤਾਰ ਸਿੰਘ ਬਿੱਲਾ, ਜੋਤੀ ਵਡਾਲਾ, ਬੰਟੀ ਪਾਸਟਰ, ਵਿੱਕੀ ਛਾਬੜਾ, ਤਰਸੇਮ ਸਿੰਘ ਮੱਟੂ, ਬੰਟੀ ਲਾਈਟ ਹਾਊਸ ਅਤੇ ਸਾਹਿਲ ਆਦਿ ਸਾਥੀ ਹਾਜ਼ਰ ਸਨ।


author

Bharat Thapa

Content Editor

Related News