ਦਕੋਹਾ ਰੇਲਵੇ ਫਾਟਕ ''ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

Monday, Nov 23, 2020 - 10:54 AM (IST)

ਦਕੋਹਾ ਰੇਲਵੇ ਫਾਟਕ ''ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਜਲੰਧਰ (ਮਹੇਸ਼, ਸੋਨੂੰ)— ਦਕੋਹਾ ਰੇਲਵੇ ਫਾਟਕ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਰਾਮਾ ਮੰਡੀ ਚੌਕ ਵੱਲ ਜਾਂਦੇ ਰਸਤੇ 'ਤੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਇਕ ਤੇਜ਼-ਰਫਤਾਰ ਟਰੱਕ ਨੇ ਬਾਈਕ ਸਵਾਰ 40 ਸਾਲਾ ਇਕ ਬੀਬੀ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਈਕ ਚਲਾਉਣ ਵਾਲੇ ਮ੍ਰਿਤਕਾ ਦੇ ਪਤੀ ਬਲਜਿੰਦਰ ਸਿੰਘ ਨਿਵਾਸੀ ਗਾਂਵ ਰੰਧਾਵਾ ਮਸੰਦਾਂ ਜ਼ਿਲ੍ਹਾ ਜਲੰਧਰ ਨੂੰ ਮਾਮੂਲੀ ਸੱਟਾਂ ਲੱਗੀਆਂ।

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਦਕੋਹਾ ਸਥਿਤ ਗਿਰਜਾ ਘਰ ਦੇ ਪਾਸਟਰ ਅਲੀਅਜ਼ਰ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਉੱਥੇ ਮੌਜੂਦ ਥਾਣਾ ਜਲੰਧਰ ਕੈਂਟ ਦੀ ਪੁਲਸ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ (ਮ੍ਰਿਤਕਾ) ਗਿਰਜਾ ਘਰ 'ਚ ਮੱਥਾ ਟੇਕਣ ਲਈ ਆਏ ਸਨ ਅਤੇ ਕਰੀਬ 4 ਵਜੇ ਗਿਰਜਾ ਘਰ ਤੋਂ ਆਪਣੇ ਘਰ ਲਈ ਨਿਕਲੇ ਸਨ।

PunjabKesari

ਐੱਸ. ਐੱਚ. ਓ. ਕੈਂਟ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਟਰੱਕ ਚਾਲਕ ਦੀ ਪਛਾਣ ਗੁਲਾਮ ਹਸਨ ਪੁਤਰ ਅਲੀ ਮੁਹੰਮਦ ਨਿਵਾਸੀ ਤੇਲਗਾਮ (ਬਾਰਾਮੁੱਲਾ) ਜੰਮੂ-ਕਸ਼ਮੀਰ ਵਜੋਂ ਹੋਈ ਹੈ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਤੋਂ ਹਾਦਸੇ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ।

PunjabKesari

ਅਲੀਅਜ਼ਰ ਪਾਸਟਰ ਨੇ ਦੱਸਿਆ ਕਿ ਮਨਜੀਤ ਕੌਰ ਦੀ ਅਚਾਨਕ ਹਾਦਸੇ 'ਚ ਹੋਈ ਮੌਤ ਨਾਲ ਤਿੰਨ ਬੱਚਿਆਂ (2 ਬੇਟੀਆਂ ਅਤੇ 1 ਬੇਟਾ) ਦੇ ਸਿਰ ਤੋਂ ਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ। ਥਾਣਾ ਜਲੰਧਰ ਕੈਂਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਰ ਨੂੰ ਸੌਂਪ ਦਿੱਤੀ ਜਾਵੇਗੀ।


author

shivani attri

Content Editor

Related News