ਡੀ. ਸੀ. ਵੱਲੋਂ ਸਿਵਲ ਅਧਿਕਾਰੀਆਂ ਅਤੇ ਆਰਮੀ ਅਫ਼ਸਰਾਂ ਨਾਲ ਮੀਟਿੰਗ
Saturday, Nov 25, 2017 - 11:02 AM (IST)

ਤਰਨਤਾਰਨ (ਰਾਜੂ)-ਸਿਵਲ ਤੇ ਮਿਲਟਰੀ ਲਾਈਜ਼ਨਿੰਗ 2017 ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਕਪੂਰਥਲਾ ਤੇ ਤਰਨਤਾਰਨ ਦੇ ਆਰਮੀ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਰਨਲ ਊਨੀ ਕ੍ਰਿਸ਼ਨਨ, ਮੇਜਰ ਚੇਤਨ ਪਾਂਡੇ, ਮੇਜਰ ਰਣਦੀਪ ਮਲਿਕ ਤੋਂ ਇਲਾਵਾ ਜ਼ਿਲਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਜ਼ਿਲਾ ਤਰਨਤਾਰਨ 'ਚ ਖੇਮਕਰਨ ਤੇ ਤਰਨਤਾਰਨ ਵਿਖੇ ਸਥਿਤ ਆਰਮੀ ਕੈਂਪਿੰਗ ਗਰਾਊਂਡ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਆਰਮੀ ਕੈਂਪਿੰਗ ਗਰਾਊਂਡ ਨੂੰ ਖਾਲੀ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਆਰਮੀ ਅਫ਼ਸਰਾਂ ਵੱਲੋਂ ਜ਼ਿਲਾ ਤਰਨਤਾਰਨ 'ਚੋਂ ਲੰਘਦੇ ਕਸੂਰ ਨਾਲੇ ਦੇ ਨਾਲ ਲਗਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਿਸ਼ਾਨਦੇਹੀ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ, ਜਿਸ 'ਤੇ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਐੱਸ. ਡੀ. ਐੱਮ. ਐਕਸੀਅਨ ਡਰੇਨਜ਼ ਤੇ ਆਰਮੀ ਦੇ ਪ੍ਰਤੀਨਿਧਾਂ 'ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਕਸੂਰ ਨਾਲੇ ਨਾਲ ਲੱਗਦੀਆਂ ਉਨ੍ਹਾਂ ਥਾਵਾਂ ਦੀ ਪਛਾਣ ਕਰੇਗੀ, ਜਿਥੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਸੂਰ ਨਾਲੇ ਵਿਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਨਿਸ਼ਾਨਦੇਹੀ ਕਰਨ ਉਪਰੰਤ ਇਨ੍ਹਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇਗਾ।