ਪਾਕਿ ਬਾਰਡਰ ਤਕ ਸਾਈਕਲ ਟ੍ਰੈਕ ਨੂੰ ਗ੍ਰੀਨ ਸਿਗਨਲ, ਨਵੇਂ ਸਾਲ ਤਕ ਨਿਰਮਾਣ ਹੋਵੇਗਾ ਮੁਕੰਮਲ

07/26/2023 9:28:59 AM

ਚੰਡੀਗੜ੍ਹ (ਅਸ਼ਵਨੀ)- ਅੰਮ੍ਰਿਤਸਰ ਦੀ ਰਾਮਤੀਰਥ ਸੜਕ ਤੋਂ ਛੇਤੀ ਹੀ ਸਾਈਕਲ ਟ੍ਰੈਕ ਦੇ ਜ਼ਰੀਏ ਪਾਕਿਸਤਾਨ ਬਾਰਡਰ ਤਕ ਦਾ ਸਫਰ ਤੈਅ ਹੋ ਸਕੇਗਾ। ਤਕਰੀਬਨ 24 ਕਿਲੋਮੀਟਰ ਦੇ ਇਸ ਸਾਈਕਲ ਟ੍ਰੈਕ ਨੂੰ ਵਾਤਾਵਰਣ ਮੰਤਰਾਲਾ ਨੇ ਹਰੀ ਝੰਡੀ ਦੇ ਦਿੱਤੀ ਹੈ। ਅਗਸਤ ਮਹੀਨੇ ਦੇ ਅੰਤ ਤਕ ਇਸ ਸਾਈਕਲ ਟ੍ਰੈਕ ਦਾ ਨਿਰਮਾਣ ਕਾਰਜ ਚਾਲੂ ਕਰ ਦਿੱਤਾ ਜਾਵੇਗਾ। ਕੋਸ਼ਿਸ਼ ਹੈ ਕਿ ਨਵੇਂ ਸਾਲ ਤਕ ਇਸ ਟ੍ਰੈਕ ਨੂੰ ਮੁਕੰਮਲ ਕਰ ਦਿੱਤਾ ਜਾਵੇ। ਪੰਜਾਬ ਦਾ ਇਹ ਪਹਿਲਾ ਸਾਈਕਲ ਟ੍ਰੈਕ ਹੈ, ਜਿਸਨੂੰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਣਾਇਆ ਜਾਵੇਗਾ। ਸੜਕ ਸੁਰੱਖਿਆ ਕਾਰਜ ਤਹਿਤ ਅਮਲ ਵਿਚ ਲਿਆਂਦੀ ਜਾਣ ਵਾਲੀ ਇਸ ਯੋਜਨਾ ਦਾ ਮੁੱਖ ਮਕਸਦ ਸਥਾਨਕ ਬਾਸ਼ਿੰਦਿਆਂ ਅਤੇ ਸੈਲਾਨੀਆਂ ਨੂੰ ਪਾਕਿਸਤਾਨ ਬਾਰਡਰ ਤੱਕ ਸੁਰੱਖਿਅਤ ਸਫਰ ਦੀ ਸਹੂਲਤ ਦੇਣਾ ਹੈ। ਅਟਾਰੀ ’ਤੇ ਬੀਟਿੰਗ ਦ ਰਿਟਰੀਟ ਸਮਾਰੋਹ ਕਾਰਨ ਨੈਸ਼ਨਲ ਹਾਈਵੇ-3 ’ਤੇ ਪਿਛਲੇ ਸਮੇਂ ਦੌਰਾਨ ਟ੍ਰੈਫਿਕ ਦੀ ਆਵਾਜਾਈ ਕਾਫ਼ੀ ਵਧ ਗਈ ਹੈ। ਅਜਿਹੇ ਵਿਚ ਸਾਈਕਲ ਚਲਾਉਣ ਵਾਲਿਆਂ ਲਈ ਵਾਹਨਾਂ ਕਾਰਨ ਹਾਦਸੇ ਦੀਆਂ ਸੰਭਾਵਨਾਵਾਂ ਵਧੀਆਂ ਹਨ। ਇਸ ਗੱਲ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ ਅਥਾਰਟੀ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਣ ਵਾਲੀ ਜ਼ਮੀਨ ’ਤੇ ਸਾਈਕਲ ਟ੍ਰੈਕ ਬਣਾਉਣ ਦੀ ਪਹਿਲ ਕੀਤੀ ਹੈ।

ਇਹ ਵੀ ਪੜ੍ਹੋ: ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ

3.6 ਮੀਟਰ ਚੌੜਾ ਹੋਵੇਗਾ ਸਾਈਕਲ ਟ੍ਰੈਕ

24 ਕਿਲੋਮੀਟਰ ਲੰਬਾ ਇਹ ਸਾਈਕਲ ਟ੍ਰੈਕ ਤਕਰੀਬਨ 3.6 ਮੀਟਰ ਚੌੜਾ ਹੋਵੇਗਾ। ਰਾਮਤੀਰਥ ਪੁਲ ਤੋਂ ਅਟਾਰੀ ਬਾਰਡਰ ਤਕ ਇਸ ਟ੍ਰੈਕ ’ਤੇ ਕਈ ਛੋਟੇ ਪੁਲ ਅਤੇ ਪਾਈਪਾਂ ਵਾਲੀਆਂ ਕਈ ਪੁਲੀਆਂ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ’ਤੇ ਤਕਰੀਬਨ 5.65 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਖੇਤਰੀ ਦਫ਼ਤਰ ਨੇ ਇਸ ਯੋਜਨਾ ’ਤੇ ਤਕਰੀਬਨ 7-8 ਕਰੋੜ ਰੁਪਏ ਖਰਚ ਦਾ ਅਨੁਮਾਨ ਲਗਾਇਆ ਸੀ। ਯੋਜਨਾ ਲਈ ਨਿਰਮਾਣ ਕਾਰਜ ਨਾਲ ਜੁੜੀਆਂ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ ਵਿਚ ਇਕ ਏਜੰਸੀ ਨੇ ਤਕਰੀਬਨ 5.65 ਕਰੋੜ ਰੁਪਏ ਦਾ ਕਾਂਟਰੈਕਟ ਪ੍ਰਾਈਸ ਦਿੱਤਾ। ਏਜੰਸੀ ਵਲੋਂ ਪ੍ਰਫਾਰਮੈਂਸ ਸਕਿਓਰਿਟੀ ਲੈ ਕੇ ਐਗਰੀਮੈਂਟ ਸਾਈਨ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕਾਲ ਬਣ ਕੇ ਵਰ੍ਹਿਆ ਮੋਹਲੇਧਾਰ ਮੀਂਹ, 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

8.052 ਹੈਕਟੇਅਰ ਵਣ ਭੂਮੀ ਦਾ ਇਸਤੇਮਾਲ, ਡਿਫੈਂਸ ਇਲਾਕੇ ਦਾ ਰੱਖਿਆ ਗਿਆ ਖਾਸ ਖਿਆਲ

ਅਧਿਕਾਰੀਆਂ ਦੀ ਮੰਨੀਏ ਤਾਂ ਬੇਸ਼ੱਕ ਇਸ ਯੋਜਨਾ ਲਈ ਤਕਰੀਬਨ 8.052 ਹੈਕਟੇਅਰ ਵਣ ਭੂਮੀ ਦਾ ਇਸਤੇਮਾਲ ਹੋਵੇਗਾ ਪਰ ਘੱਟ ਤੋਂ ਘੱਟ ਦਰੱਖਤਾਂ ਦੀ ਕਟਾਈ ਹੋਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਸਾਈਕਲ ਟ੍ਰੈਕ ਨੂੰ ਉਨ੍ਹਾਂ ਥਾਂਵਾਂ ਤੋਂ ਮੋੜ ਦਿੱਤਾ ਗਿਆ ਹੈ, ਜਿੱਥੇ ਰਾਹ ਵਿਚ ਦਰੱਖਤ ਆ ਰਹੇ ਹਨ। ਸਿਰਫ਼ ਉਨ੍ਹਾਂ ਦਰੱਖਤਾਂ ਦੀ ਕਟਾਈ ਸਬੰਧੀ ਮਨਜ਼ੂਰੀ ਲਈ ਗਈ ਹੈ, ਜਿਨ੍ਹਾਂ ਨੂੰ ਹਟਾਉਣਾ ਜ਼ਰੂਰੀ ਹੈ। ਇਸ ਤਹਿਤ ਤਕਰੀਬਨ 70-75 ਦਰੱਖਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਉੱਧਰ, ਡਿਫੈਂਸ ਇਲਾਕਾ ਹੋਣ ਕਾਰਨ ਸੁਰੱਖਿਆ ਵਿਚ ਕੋਈ ਭੁੱਲ ਨਾ ਹੋਣ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ ਲਈ ਜਿੱਥੇ ਟ੍ਰੈਕ ਨੂੰ ਡਿਫੈਂਸ ਇਲਾਕੇ ਤੋਂ ਦੂਰੀ ’ਤੇ ਰੱਖਿਆ ਗਿਆ ਹ, ਉੱਥੇ ਹੀ, ਜਿੱਥੇ ਇਹ ਟ੍ਰੈਕ ਡਿਫੈਂਸ ਇਲਾਕੇ ਕੋਲੋਂ ਲੰਘ ਰਿਹਾ ਹੈ, ਉੱਥੇ ਸ਼ੀਲਡ ਲਗਾਉਣ ਦਾ ਪ੍ਰਸਤਾਵ ਹੈ, ਤਾਂ ਕਿ ਸਾਈਕਲ ਟ੍ਰੈਕ ’ਤੇ ਚੱਲਣ ਵਾਲੇ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਆ ਵਿਚ ਸੰਨ੍ਹ ਨਾ ਲਗਾ ਸਕਣ। ਇੱਥੋਂ ਤਕ ਕਿ ਸਾਈਕਲ ਟ੍ਰੈਕ ’ਤੇ ਲੰਘਣ ਵਾਲੇ ਡਿਫੈਂਸ ਇਲਾਕੇ ਵਿਚ ਦੇਖ ਵੀ ਨਹੀਂ ਸਕਣਗੇ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਵਣ ਵਿਭਾਗ ਦੇ ਸੁਝਾਅ ’ਤੇ ਖੇਤਾਂ ਦੀ ਬਾਊਂਡਰੀ ਕੋਲੋਂ ਹੋ ਕੇ ਲੰਘੇਗਾ ਟ੍ਰੈਕ

ਇਸ ਯੋਜਨਾ ਲਈ ਪੰਜਾਬ ਵਣ ਵਿਭਾਗ ਨੇ ਵੀ ਵਣ ਖੇਤਰ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਕਰਨ ਸਬੰਧੀ ਕਈ ਸੁਝਾਅ ਦਿੱਤੇ ਸਨ। ਕਿਹਾ ਗਿਆ ਸੀ ਕਿ ਜੇਕਰ ਟ੍ਰੈਕ ਬਣਾਉਣਾ ਹੈ ਤਾਂ ਟ੍ਰੈਕ ਦੀ ਅਲਾਇਨਮੈਂਟ ਖੇਤਾਂ ਦੀ ਬਾਊਂਡਰੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਜੰਗਲ ਵਿਚੋਂ ਜੇਕਰ ਟ੍ਰੈਕ ਬਣਾਇਆ ਜਾਂਦਾ ਹੈ ਤਾਂ ਦੋਵੇਂ ਪਾਸੇ ਦਾ ਜੰਗਲ ਪ੍ਰਭਾਵਿਤ ਹੋਵੇਗਾ। ਇਸ ਕੜੀ ਵਿਚ ਕਈ ਜਗ੍ਹਾ ਪ੍ਰਾਜੈਕਟ ਸਾਈਟ ਦੀ ਫਾਈਲ ਵਿਚ ਕਈ ਜਗ੍ਹਾ ਗੈਪ ਨੂੰ ਦੂਰ ਕਰਨ ਦਾ ਸੁਝਾਅ ਦਿੱਤਾ ਗਿਆ ਸੀ, ਕਿਉਂਕਿ ਉਸ ਜਗ੍ਹਾ ਦਰੱਖਤ ਖੜ੍ਹੇ ਵਿਖਾਈ ਦੇ ਰਹੇ ਸਨ। ਇਸ ਆਧਾਰ ’ਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਨਾ ਸਿਰਫ਼ ਅਲਾਇਨਮੈਂਟ ਨੂੰ ਖੇਤਾਂ ਦੀ ਬਾਊਂਡਰੀ ਕੋਲੋਂ ਕੀਤਾ, ਸਗੋਂ ਉਨ੍ਹਾਂ ਥਾਂਵਾਂ ’ਤੇ ਸਾਈਕਲ ਟ੍ਰੈਕ ਨੂੰ ਮੋੜ ਦਿੱਤਾ, ਤਾਂ ਕਿ ਦਰੱਖਤ ਪ੍ਰਭਾਵਿਤ ਨਾ ਹੋਣ। ਬਕਾਇਦਾ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ਦਾ ਮੁਆਇਨਾ ਕਰਵਾਇਆ ਗਿਆ। ਅਥਾਰਟੀ ਨੇ ਵਣ ਵਿਭਾਗ ਦੀਆਂ ਉਨ੍ਹਾਂ ਸਾਰੀਆਂ ਸ਼ਰਤਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ, ਜੋ ਦੱਸੀਆਂ ਗਈਆਂ ਹਨ।

ਇਹ ਵੀ ਪੜ੍ਹੋ: ਹਰਮਨਪ੍ਰੀਤ ਕੌਰ ਨੇ ਕਰ ਦਿੱਤੀ ਇਹ ਵੱਡੀ ਗ਼ਲਤੀ, ਲੱਗ ਸਕਦੀ ਹੈ ਇੰਨੇ ਮੈਚਾਂ ਦੀ ਪਾਬੰਦੀ

ਬੀ. ਐੱਸ. ਐੱਫ. ਦੇ ਸਾਈਕਲ ਮਾਰਚ ਨਾਲ ਹੁਣ ਰਾਹ ਨਹੀਂ ਰੁਕੇਗਾ

ਅਧਿਕਾਰੀਆਂ ਦੀ ਮੰਨੀਏ ਤਾਂ ਇਸ ਸਾਈਕਲ ਟ੍ਰੈਕ ਦੇ ਨਿਰਮਾਣ ਨਾਲ ਬੀ. ਐੱਸ. ਐੱਫ. ਵਲੋਂ ਕੱਢੇ ਜਾਣ ਵਾਲੇ ਸਾਈਕਲ ਮਾਰਚ ਨੂੰ ਵੀ ਬਿਹਤਰ ਸਹੂਲਤ ਮਿਲੇਗੀ। ਆਮ ਤੌਰ ’ਤੇ ਹੁਣ ਤਕ ਜਦੋਂ ਸਾਈਕਲ ਮਾਰਚ ਕੱਢਿਆ ਜਾਂਦਾ ਹੈ ਤਾਂ ਮੁੱਖ ਸੜਕ ਦਾ ਇਕ ਹਿੱਸਾ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਟ੍ਰੈਫਿਕ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਅਜਿਹੇ ਵਿਚ ਵੱਖਰਾ ਸਾਈਕਲ ਟ੍ਰੈਕ ਬਣਨ ਨਾਲ ਇਹ ਮੁਸ਼ਕਿਲ ਦੂਰ ਹੋਵੇਗੀ। ਨਾਲ ਹੀ ਹਾਈਵੇ ’ਤੇ ਪੜ੍ਹਨ ਵਾਲੇ ਕਈ ਸਕੂਲਾਂ ਦੇ ਬੱਚਿਆਂ ਨੂੰ ਵੀ ਸਹੂਲਤ ਮਿਲੇਗੀ। ਉੱਥੇ ਹੀ, ਇਸ ਨਾਲ ਸੈਰ-ਸਪਾਟੇ ਨੂੰ ਵੀ ਹੱਲਾਸ਼ੇਰੀ ਮਿਲੇਗੀ।

ਇਹ ਵੀ ਪੜ੍ਹੋ: ਪਿਤਾ ਬਣਨ ਜਾ ਰਿਹੈ ਆਸਟ੍ਰੇਲੀਆਈ ਕ੍ਰਿਕਟਰ, ਭਾਰਤੀ ਪਤਨੀ ਨੇ Share ਕੀਤੀਆਂ Baby Shower ਦੀਆਂ ਤਸਵੀਰਾਂ

ਅਗਸਤ ਦੇ ਅੰਤ ਤਕ ਕੰਮ ਚਾਲੂ ਕਰ ਦਿੱਤਾ ਜਾਵੇਗਾ

ਸਾਈਕਲ ਟ੍ਰੈਕ ਪ੍ਰਾਜੈਕਟ ਨੂੰ ਵਾਤਾਵਰਣ ਮੰਤਰਾਲਾ ਨੇ ਸਟੇਜ ਵਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਸਟੇਜ ਟੂ ਦੀ ਮਨਜ਼ੂਰੀ ਵੀ ਛੇਤੀ ਮਿਲ ਜਾਵੇਗੀ। ਪੰਜਾਬ ਵਿਚ ਨੈਸ਼ਨਲ ਹਾਈਵੇ ਅਥਾਰਟੀ ਦਾ ਸਾਈਕਲ ਟ੍ਰੈਕ ਵਾਲਾ ਇਹ ਪਹਿਲਾ ਪ੍ਰਾਜੈਕਟ ਹੈ। ਇਸ ਯੋਜਨਾ ਨੂੰ ਲੈ ਕੇ ਫੌਜ ਵਾਲੇ ਖੇਤਰ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਸੀ, ਜਿਸ ਤੋਂ ਬਾਅਦ ਫੌਜ ਵਾਲੇ ਖੇਤਰ ਕੋਲ ਵਿਊ ਕਟਰ ਮਤਲਬ ਸਪੈਸ਼ਲ ਸ਼ੀਟਾਂ ਲਗਾਉਣ ਦੀ ਪਹਿਲ ਕੀਤੀ ਗਈ ਹੈ, ਤਾਂ ਕਿ ਸਾਈਕਲ ਟ੍ਰੈਕ ’ਤੇ ਚੱਲਣ ਵਾਲਾ ਫੌਜ ਦੇ ਇਲਾਕੇ ਵਿਚ ਦੇਖ ਨਾ ਸਕੇ। ਮੀਂਹ ਕਾਰਨ ਯੋਜਨਾ ਵਿਚ ਥੋੜ੍ਹੀ ਦੇਰ ਹੋਈ ਹੈ ਪਰ ਅਗਸਤ ਦੇ ਅੰਤ ਤਕ ਕੰਮ ਚਾਲੂ ਕਰ ਦਿੱਤਾ ਜਾਵੇਗਾ।

-ਸੁਨੀਲ ਯਾਦਵ, ਪ੍ਰਾਜੈਕਟ ਡਾਇਰੈਕਟਰ,

ਨੈਸ਼ਨਲ ਹਾਈਵੇ ਅਥਾਰਟੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News