ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਾਈਕਲ ਉਦਯੋਗ ਨੂੰ ਰਿਫਲੈਕਟਰ ਮਾਮਲੇ ’ਚ 30 ਜੂਨ ਤੱਕ ਦਿੱਤੀ ਛੋਟ

01/25/2023 8:58:57 AM

ਲੁਧਿਆਣਾ (ਗੁਪਤਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ ’ਚ ਭਾਜਪਾ ਅਹੁਦੇਦਾਰਾਂ ਦੇ ਵਫ਼ਦ ਨੇ ਦਿੱਲੀ ’ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸਾਈਕਲ ਉਦਯੋਗ ਨੂੰ ਰਿਫਲੈਕਟਰ ਸਬੰਧੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮੰਤਰੀਆਂ ਨੂੰ ਜਾਣੂੰ ਕਰਵਾਇਆ ਅਤੇ ਸਮੱਸਿਆ ਦਾ ਹੱਲ ਕਰਵਾਇਆ।

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿੰਦੇ ਕਰਵਾਇਆ ਪ੍ਰੇਮਿਕਾ ਦਾ ਗਰਭਪਾਤ, ਰਿਸ਼ਤਾ ਜਨਤਕ ਹੋਇਆ ਤਾਂ ਵਿਆਹ ਤੋਂ ਮੁੱਕਰਿਆ

ਇਸ ਮੌਕੇ ਗੁਪਤਾ ਨਾਲ ਭਾਜਪਾ ਪ੍ਰਦੇਸ਼ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਯੂਨਾਈਟਿਡ ਸਾਈਕਲ ਪਾਰਟਸ ਕੰਪਨੀ ਦੇ ਪ੍ਰਧਾਨ ਡੀ. ਐੱਸ. ਚਾਵਲਾ, ਸੁਧੀਰ ਮਹਾਜਨ, ਸੁਰਿੰਦਰ ਸਿੰਘ ਚੌਹਾਨ, ਤਰਸੇਮ ਥਾਪਰ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਸਮੇਤ ਪੰਜਾਬ ਦੀਆਂ ਅਦਾਲਤਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ, ਸੁਰੱਖਿਆ ਕੀਤੀ ਗਈ ਸਖ਼ਤ

ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਨ੍ਹਾਂ ਉਦਯੋਗਪਤੀਆਂ ਨੂੰ ਰਿਫਲੈਕਟਰ ਲਗਾਉਣ ਦੇ ਮਾਮਲੇ ’ਚ ਪਹਿਲੀ ਜਨਵਰੀ ਤੋਂ 30 ਜੂਨ 2023 ਤੱਕ ਰਾਹਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਐੱਮ. ਐੱਸ. ਐੱਮ. ਈ. ਦੇ ਅਧੀਨ ਆਉਣ ਵਾਲੀ ਮਾਈਕ੍ਰੋ ਇੰਡਸਟਰੀ ਨੂੰ ਜੋ ਹਰ ਸਾਲ 54 ਹਜ਼ਾਰ ਰੁਪਏ ਭਰ ਕੇ ਲਾਇਸੈਂਸ ਲੈਣ ਦੀ ਫ਼ੀਸ ਸੀ, ਉਸ ਵਿਚ ਵੀ 80 ਫ਼ੀਸਦੀ ਤੱਕ ਦੀ ਰਿਬੇਟ ਦੇ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News