ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ

05/06/2021 6:42:34 PM

ਰੂਪਨਗਰ (ਸੱਜਣ ਸੈਣੀ)- ਜਿੱਥੇ ਇੰਟਰਨੈੱਟ ਆਉਣ ਦੇ ਨਾਲ ਦੇਸ਼ ਨੇ ਕਾਫ਼ੀ ਤਰੱਕੀ ਕੀਤੀ ਹੈ, ਉਥੇ ਹੀ ਸਾਈਬਰ ਠੱਗਾਂ ਲਈ ਵੀ ਇੰਟਰਨੈੱਟ ਵਰਦਾਨ ਸਾਬਤ ਹੋ ਰਿਹਾ ਹੈ। ਇਹ ਸਾਈਬਰ ਠੱਗ ਜਿੱਥੇ ਲੋਕਾਂ ਦੇ ਆਨਲਾਈਨ ਖਾਤਿਆਂ ਵਿੱਚੋਂ ਲੱਖਾਂ ਰੁਪਏ ਉਡਾ ਰਹੇ ਹਨ, ਉੱਥੇ ਹੀ ਹੁਣ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਇਕ ਮਹਿਲਾ ਨੂੰ ਏਅਰਪੋਰਟ 'ਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਸ ਦੇ ਨਾਲ ਕਰੀਬ ਡੇਢ ਲੱਖ ਦੀ ਠੱਗੀ ਮਾਰ ਲਈ। ਮਹਿਲਾ ਦੀ ਸ਼ਿਕਾਇਤ ਉਤੇ ਥਾਣਾ ਸਿਟੀ ਰੂਪਨਗਰ ਵੱਲੋਂ ਸਾਈਬਰ ਠੱਗਾਂ ਦੇ ਖ਼ਿਲਾਫ਼ ਮੁਕੱਦਮਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਇਹ ਸਾਈਬਰ ਠੱਗ ਹਾਲੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

PunjabKesari

ਮਾਮਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਫਤਹਿਪੁਰ ਭੰਗਾਲਾ ਦਾ ਹੈ, ਜਿੱਥੇ ਦੀ ਮਹਿਲਾ ਮਨਦੀਪ ਕੌਰ ਨੇ ਪਹਿਲਾਂ ਨੌਕਰੀ ਡੌਟ ਕੌਮ ਉਤੇ ਨੌਕਰੀ ਲੈਣ ਲਈ ਆਪਣਾ ਬਾਇਓਡਾਟਾ ਪਾਇਆ ਸੀ। ਇਸ ਮਹਿਲਾ ਨੂੰ ਦਿੱਲੀ ਤੋਂ ਕਿਸੇ ਅਣਜਾਣ ਮਹਿਲਾ ਦਾ ਫੋਨ ਆਉਂਦਾ ਹੈ ਅਤੇ ਉਹ ਮਹਿਲਾ ਮਨਦੀਪ ਨੂੰ ਕਹਿੰਦੀ ਹੈ ਕਿ ਏਅਰਪੋਰਟ ਦੇ ਵਿੱਚ ਅਸਾਮੀਆਂ ਨਿਕਲੀਆਂ ਹਨ। ਜੇਕਰ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਬਾਇਓਡਾਟਾ ਮੇਰੇ ਫੋਨ ਉਤੇ ਭੇਜੋ। ਇਸ ਦੇ ਬਾਅਦ ਮਨਦੀਪ ਨੇ ਉਕਤ ਮਹਿਲਾ ਉਤੇ ਭਰੋਸਾ ਕਰਦੇ ਹੋਏ ਆਪਣੇ ਦਸਤਾਵੇਜ਼ ਭੇਜ ਦਿੱਤੇ ਅਤੇ ਬਾਅਦ ਵਿੱਚ ਮਹਿਲਾ ਨੇ ਉਸ ਦੇ ਲਈ ਕਰੀਬ 1350 ਰੁਪਏ ਦੀ ਆਨਲਾਈਨ ਫ਼ੀਸ ਦੀ ਮੰਗ ਕੀਤੀ। ਮਨਦੀਪ ਨੇ 1350 ਭਰਵਾ ਦਿੱਤੇ ਅਤੇ ਇਥੋਂ ਹੀ ਮਨਦੀਪ ਠੱਗੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ :  ਹਨੀ ਟਰੈਪ 'ਚ ਫਸਾ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇੰਝ ਖੇਡਦੇ ਸਨ ਗੰਦੀ ਖੇਡ, ਹੋਇਆ ਪਰਦਾਫਾਸ਼

PunjabKesari

ਜਿਸ ਤੋਂ ਬਾਅਦ ਸਾਈਬਰ ਠੱਗਾਂ ਨੇ ਮਨਦੀਪ ਨੂੰ ਆਪਣੇ ਝਾਂਸੇ ਵਿਚ ਅਜਿਹਾ ਫਸਾਇਆ ਕਿ ਮਨਦੀਪ ਕਦੇ 20 ਹਜ਼ਾਰ ਕਦੇ 25 ਹਜ਼ਾਰ ਜਮ੍ਹਾਂ ਕਰਵਾਉਂਦੀ ਗਈ। ਆਖ਼ਿਰ ਜਦੋਂ ਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਮਨਦੀਪ ਦਾ ਪਤੀ ਭੁਪਿੰਦਰ ਸਿੰਘ ਅੰਗਰੇਜ਼ ਲੈਕ ਪਹੁੰਚ ਗਿਆ, ਜਿੱਥੋਂ ਪਤਾ ਚੱਲਿਆ ਕਿ ਇਹ ਦਸਤਾਵੇਜ਼ ਝੂਠੇ ਹਨ ਜਦੋਂ ਕਿ ਏਅਰਪੋਰਟ ਵੱਲੋਂ ਕੋਈ ਵੀ ਅਸਾਮੀਆਂ ਨਹੀਂ ਕੱਢੀਆਂ ਗਈਆਂ।  ਪੀੜਤ ਮਹਿਲਾ ਨੇ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਨੂੰ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਥਾਣਾ ਸਿਟੀ ਰੂਪਨਗਰ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਐੱਸ.ਐੱਚ.ਓ. ਰਾਜੀਵ ਚੌਧਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਈਬਰ ਠੱਗਾਂ ਦੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਠੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ  ਇਸ ਤੋਂ ਪਹਿਲਾਂ ਵੀ ਇਹ ਸਾਈਬਰ ਠੱਗ ਦੇਸ਼ ਦੇ ਭੋਲੇ ਭਾਲੇ ਲੋਕਾਂ ਦੇ ਕਰੋੜਾਂ ਰੁਪਏ ਠੱਗ ਚੁਕੇ ਹਨ ਲੋੜ ਲੋਕਾਂ ਨੂੰ ਸੁਚੇਤ ਹੋਣ ਦੀ ਤਾਂ ਜੋ ਇਨ੍ਹਾਂ ਸਾਈਬਰ ਠੱਗਾਂ ਤੋਂ ਬਚਿਆ ਜਾ ਸਕੇ ।

ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News