ਵੱਡੀ ਖ਼ਬਰ : ਚੀਨ ਤੋਂ ਸਾਈਬਰ ਗਰੁੱਪ ਵੱਲੋਂ ਪੰਜਾਬ ਸਣੇ 8 ਸੂਬਿਆਂ ''ਤੇ ਵੱਡਾ ਹਮਲਾ, ਕੇਂਦਰੀ ਅਥਾਰਟੀ ਨੇ ਕੀਤਾ ਸੂਚਿਤ

03/23/2022 9:31:15 AM

ਪਟਿਆਲਾ (ਪਰਮੀਤ) : ਕੇਂਦਰੀ ਬਿਜਲੀ ਰੈਗੂਲੇਟਰੀ ਅਥਾਰਟੀ ਦੀ ਮੁਸਤੈਦੀ ਦੀ ਬਦੌਲਤ ਚੀਨ ਦੇ ਇਕ ਸਾਈਬਰ ਹਮਲਾ ਗਰੁੱਪ ਵੱਲੋਂ ਕੀਤੇ ਹਮਲੇ ਦੌਰਾਨ ਪੰਜਾਬ ਸਮੇਤ 8 ਸੂਬਿਆਂ ਵਿਚ ਗੰਭੀਰ ਬਿਜਲੀ ਸੰਕਟ ਟਲ ਗਿਆ ਹੈ। ਕੇਂਦਰੀ ਅਥਾਰਟੀ ਨੇ ਇਨ੍ਹਾਂ ਸੂਬਿਆਂ ਪਹਿਲਾਂ ਹੀ ਇਸ ਹਮਲੇ ਪ੍ਰਤੀ ਸੁਚੇਤ ਕਰ ਦਿੱਤਾ ਸੀ, ਜਿਸ ਨਾਲ ਇਸ ਹਮਲੇ ਨਾਲ ਨਜਿੱਠ ਲਿਆ ਗਿਆ। ਇਸ ਸਾਈਬਰ ਗਰੁੱਪ ਵੱਲੋਂ ਇਨ੍ਹਾਂ ਸੂਬਿਆਂ ਦੇ ਸਟੇਟ ਲੋਡ ਡਿਸਪੈਚ ਸੈਂਟਰਾਂ ’ਤੇ ਇਹ ਹਮਲਾ ਬੋਲਿਆ ਗਿਆ ਸੀ। ਜੇਕਰ ਸਾਈਬਰ ਹਮਲਾਵਰ ਸਫ਼ਲ ਹੋ ਜਾਂਦੇ ਤਾਂ ਫਿਰ ਬਿਜਲੀ ਸਪਲਾਈ ਠੱਪ ਹੋ ਜਾਣੀ ਸੀ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਵਾਲ ਕਾਰਨ 'ਰਾਜਾ ਵੜਿੰਗ' ਦੀ ਵਿਧਾਨ ਸਭਾ 'ਚ ਕਿਰਕਿਰੀ, ਹਾਸੋਹੀਣਾ ਬਣਿਆ ਮਾਹੌਲ

ਜਿਹੜੇ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਸ਼ਾਮਲ ਹਨ। ਸਾਈਬਰ ਹਮਲਾਵਰਾਂ ਨੇ ਬਹੁਤ ਹੀ ਆਧੁਨਿਕ ਸਾਈਬਰ ਘੁਸਪੈਠ ਯੰਤਰਾਂ ਤੇ ਸਾਫ਼ਟਵੇਅਰ ਦੀ ਵਰਤੋਂ ਕਰ ਕੇ ਇਨ੍ਹਾਂ ਸਟੇਅ ਲੋਡ ਡਿਸਪੈਚ ਸੈਂਟਰਾਂ ’ਤੇ ਹਮਲਾ ਬੋਲਿਆ ਸੀ। ਜੇਕਰ ਹਮਲਾ ਸਫ਼ਲ ਹੋ ਜਾਂਦਾ ਤਾਂ ਇਨ੍ਹਾਂ ਸਾਈਬਰ ਹਮਲਾਵਰਾਂ ਨੂੰ ਭਾਰਤ ਦੇ ਵੱਡੇ ਬਿਜਲੀ ਉਤਪਾਦਨ ਤੇ ਟਰਾਂਸਮਿਸ਼ਨ ਢਾਂਚੇ ਤੱਕ ਪਹੁੰਚ ਹਾਸਲ ਹੋ ਜਾਣੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬਿਜਲੀ ਖੇਤਰ ਦੇ ਮਾਹਰ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੰਪਿਊਟਰ ਐਮਰਜੈਂਸੀ ਰਿਸੋਰਸ ਟੀਮ ਆਫ਼ ਇੰਡੀਆ (ਸੀ. ਈ. ਆਰ. ਟੀ-ਇੰਡ) ਨੇ ਇਨ੍ਹਾਂ ਚੀਨ ਦੇ ਹੈਕਰਾਂ ਦਾ ਪਤਾ ਲਗਾਇਆ ਗਿਆ ਤੇ ਤੁਰੰਤ ਇਨ੍ਹਾਂ ਸੂਬਿਆਂ ਦੀਆਂ ਬਿਜਲੀ ਅਥਾਰਟੀਆਂ ਨੂੰ ਸੁਚੇਤ ਕਰ ਦਿੱਤਾ ਅਤੇ ਅੱਗੋਂ ਇਨ੍ਹਾਂ ਅਥਾਰਟੀਆਂ ਵੱਲੋਂ ਚੁੱਕੇ ਕਦਮਾਂ ਸਦਕਾ ਟਰਾਂਸਮਿਸ਼ਨ ਸਿਸਟਮ ਦਾ ਬਰੇਕ ਡਾਊਨ ਬਚ ਗਿਆ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਅੱਜ ਹੋਣ ਵਾਲੀ ਪ੍ਰੀਖਿਆ ਹੁਣ 2 ਅਪ੍ਰੈਲ ਨੂੰ ਹੋਵੇਗੀ

ਪੰਜਾਬ ਐਸ ਐੱਲ ਡੀ. ਸੀ. ਨੇ ਤੁਰੰਤ ਕਾਰਵਾਈ ਕਰਦਿਆਂ ਐੱਸ. ਸੀ. ਏ. ਡੀ. ਏ. ਅਤੇ ਆਈ. ਐੱਸ. ਪੀ. ਫਾਇਰ ਵਾਲ ਵਿਚ ਐੱਸ ਸ਼ੱਕੀ ਆਈ ਪੀਜ਼ ਨੂੰ ਬਲਾਕ ਕਰ ਦਿੱਤਾ। ਕੇਂਦਰੀ ਬਿਜਲੀ ਮੰਤਰਾਲੇ ਨੇ ਸੂਬਿਆਂ ਦੇ ਐਸ. ਐੱਲ. ਡੀਸੀਜ਼ ਨੂੰ ਆਖਿਆ ਹੈ ਕਿ ਉਹ ਸੂਚਨਾ ਤਕਨਾਲੋਜੀ ਅਤੇ ਓ. ਟੀ. ਸਿਸਟਮ ਦਾ ਹਰ 6 ਮਹੀਨੇ ਮਗਰੋਂ ਸਾਈਬਰ ਸਕਿਓਰਿਟੀ ਆਡਿਟ ਕਰਿਆ ਕਰਨ ਤਾਂ ਜੋ ਭਵਿੱਖ ਵਿਚ ਵੀ ਅਜਿਹੇ ਹਮਲਿਆਂ ਤੋਂ ਬਚਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News