ਕੋਵਿਡ ਦੇ ਚੱਲਦੇ ਪੰਜਾਬ 'ਚ ਅੰਤਿਮ ਸੰਸਕਾਰ ਲਈ ਲੱਕੜਾਂ 'ਚ ਆਈ ਭਾਰੀ ਕਮੀ, ਕਟਾਈ ਦੇ ਹੁਕਮ ਜਾਰੀ

Thursday, May 27, 2021 - 10:23 PM (IST)

ਕੋਵਿਡ ਦੇ ਚੱਲਦੇ ਪੰਜਾਬ 'ਚ ਅੰਤਿਮ ਸੰਸਕਾਰ ਲਈ ਲੱਕੜਾਂ 'ਚ ਆਈ ਭਾਰੀ ਕਮੀ, ਕਟਾਈ ਦੇ ਹੁਕਮ ਜਾਰੀ

ਚੰਡੀਗੜ੍ਹ (ਅਸ਼ਵਨੀ)- ਕੋਵਿਡ ਨਾਲ ਪੰਜਾਬ ਵਿਚ ਹੋ ਰਹੀਆਂ ਲਗਾਤਾਰ ਮੌਤਾਂ ਕਾਰਣ ਅੰਤਮ ਸੰਸਕਾਰ ਲਈ ਲੱਕੜੀ ਦੀ ਭਾਰੀ ਕਮੀ ਹੋ ਗਈ ਹੈ। ਇਸ ਨੂੰ ਵੇਖਦਿਆਂ ਵਣ ਵਿਭਾਗ ਨੇ ਰਾਜ ਦੇ ਤਮਾਮ ਵਣ ਮੰਡਲ ਅਫ਼ਸਰਾਂ ਨੂੰ ਛੇਤੀ ਤੋਂ ਛੇਤੀ ਦਰੱਖਤਾਂ ਦੀ ਕਟਾਈ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ, ਫਾਰੈਸਟ ਕਾਰਪੋਰੇਸ਼ਨ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸੁੱਕੇ ਜਾਂ ਡਿੱਗੇ ਹੋਏ ਰੁੱਖਾਂ ਦਾ ਕਬਜ਼ਾ ਲੈਣ ਲਈ ਤਤਕਾਲ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ।

ਇਸ ਸਬੰਧੀ ਪ੍ਰਧਾਨ ਮੁੱਖ ਵਣ ਰੱਖਿਅਕ ਵਲੋਂ 27 ਮਈ ਨੂੰ ਹੁਕਮ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਚਾਹਿਆ ਹੈ ਕਿ ਕੋਵਿਡ-19 ਵਿਚ ਹੋ ਰਹੀਆਂ ਮੌਤਾਂ ਦੇ ਸਸਕਾਰ ਲਈ ਜਲਾਉਣ ਵਾਲੀ ਲੱਕੜੀ ਦੀ ਜਰੂਰਤ ਹੈ। ਇਸ ਸਬੰਧੀ ਵਣ ਮੰਡਲ ਅਫ਼ਸਰਾਂ ਦੇ ਨਾਲ 21 ਮਈ ਨੂੰ ਉਚ ਪੱਧਰੀ ਬੈਠਕ ਕੀਤੀ ਗਈ ਸੀ, ਜਿਸ ਵਿਚ ਸਮੂਹ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਲੰਬਿਤ ਪਏ ਲਾਟ ਨੂੰ ਤੁਰੰਤ ਕਾਰਪੋਰੇਸ਼ਨ ਵਿਚ ਤਬਦੀਲ ਕੀਤਾ ਜਾਵੇ ਤਾਂ ਕਿ ਦਰੱਖਤਾਂ ਦੀ ਤਤਕਾਲ ਕਟਾਈ ਹੋ ਸਕੇ।

ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਪੰਜਾਬੀ ਜ਼ੁਬਾਨ ਦੀ ਕਾਤਲ ਨਾ ਬਣੇ : ਜੀ. ਕੇ.

ਇਸ ਕੜੀ ਵਿਚ 27 ਮਈ ਨੂੰ ਜਾਰੀ ਹੁਕਮ ਵਿਚ ਵਣ ਮੰਡਲ ਅਫ਼ਸਰਾਂ ਨੂੰ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਕਿ ਪਿਛਲੇ ਕਈ ਸਾਲਾਂ ਵਿਚ ਜਿਨ੍ਹਾਂ ਸੁੱਕੇ ਪਏ ਰੁੱਖਾਂ ਦੀ ਕਟਾਈ ਨਹੀਂ ਹੋਈ ਹੈ, ਉਨ੍ਹਾਂ ਦੀ ਵੀ ਤਤਕਾਲ ਕਟਾਈ ਕੀਤੀ ਜਾਵੇ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਣ ਮੰਡਲ ਅਫ਼ਸਰਾਂ ਨੇ ਸੁੱਕੇ ਰੁੱਖਾਂ ਦੀ ਕਟਾਈ ਨਹੀਂ ਕਰਵਾਈ ਤਾਂ ਉਨ੍ਹਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਕਟਾਈ ਦਾ ਰਸਤਾ ਕੱਢਣ ਅਫ਼ਸਰ:

ਪ੍ਰਧਾਨ ਮੁੱਖ ਵਣ ਰੱਖਿਅਕ ਵਲੋਂ ਜਾਰੀ ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਾਰਪੋਰੇਸ਼ਨ ਨੂੰ ਰੁੱਖ ਕਟਾਈ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਵਣ ਵਿਭਾਗ ਦੇ ਪੱਧਰ ’ਤੇ ਰੁੱਖਾਂ ਦੀ ਕਟਾਈ ਦਾ ਹੱਲ ਕੱਢਿਆ ਜਾਵੇ ਅਤੇ ਇਸ ਦੀ ਸਿਫਾਰਿਸ਼ ਤੁਰੰਤ ਮੁੱਖ ਦਫ਼ਤਰ ਨੂੰ ਕੀਤੀ ਜਾਵੇ ਤਾਂ ਕਿ ਰੁੱਖਾਂ ਦੀ ਕਟਾਈ ਦਾ ਰਸਤਾ ਸਾਫ਼ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਕਾਰਣ 178 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਪੰਜਾਬ ਵਿਚ ਮੌਤ ਦਰ ਚਿੰਤਾਜਨਕ:

ਪੰਜਾਬ ਵਿਚ ਕੋਵਿਡ ਮਹਾਮਾਰੀ ਕਾਰਣ ਮੌਤ ਦਰ ਕਰੀਬ 2.50 ਫ਼ੀਸਦੀ ਹੈ। ਇਹ ਅੰਕੜਾ ਦੇਸ਼ ਦੇ ਕਈ ਰਾਜਾਂ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ। ਬੇਸ਼ੱਕ ਪੰਜਾਬ ਵਿਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਰਫ਼ਤਾਰ ਪਿਛਲੇ ਕੁੱਝ ਸਮੇਂ ਦੌਰਾਨ ਘੱਟ ਹੋਈ ਹੈ, ਪਰ ਮੌਤ ਦਾ ਅੰਕੜਾ ਅਜੇ ਵੀ ਕਾਫ਼ੀ ਜ਼ਿਆਦਾ ਹੈ।


author

Bharat Thapa

Content Editor

Related News