ਕਰਫਿਊ ਨੇ ਪੂਰਾ ਕਰਵਾਇਆ ਸ਼ੌਂਕ, ਬੁਲਟ ''ਤੇ ਵਿਆਹ ਲਿਆਉਂਦੀ ਲਾਡ਼ੀ
Friday, May 08, 2020 - 02:28 AM (IST)

ਮੋਗਾ (ਵਿਪਨ ਓਂਕਾਰਾ)- ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੇ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ, ਉੱਥੇ ਹੀ ਵਿਆਹ ਸਮਾਗਮਾਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ ਪਰ ਕੁੱਝ ਲੋਕ ਅਜਿਹੇ ਹਨ ਜੋ ਇਸ ਸਮੇਂ ਦੀ ਸਹੀ ਵਰਤੋ ਕਰ ਰਹੇ ਹਨ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈਜਿੱਥੇ ਮੋਗਾ ਦੇ ਇਕ ਨੌਜਵਾਨ ਜੋਨੀ ਨੇ ਕਰਫਿਊ ਦਾ ਫਾਇਦਾ ਚੁੱਕਦਿਆਂ ਆਪਣੇ ਬਚਪਨ ਦਾ ਸ਼ੌਂਕ ਪੂਰਾ ਕਰ ਲਿਆ। ਜੋਨੀ ਦਾ ਸ਼ੌਂਕ ਸੀ ਕੀ ਉਹ ਆਪਣੀ ਡੋਲੀ ਬੁਲਟ ਮੋਟਰਸਾਈਕਲ 'ਤੇ ਲੈ ਕੇ ਆਵੇ। ਉਸ ਦਾ ਕਹਿਣਾ ਹੈ ਕਿ ਮੌਕਾ ਸੀ ਤਾਂ ਕਿਉਂ ਗਵਾਇਆ ਜਾਵੇ। ਇਸ ਕਰਕੇ ਜੋਨੀ ਫਰੀਦਕੋਟ ਗਿਆ ਤੇ ਵਹੁਟੀ ਵਿਆਹ ਕੇ ਬੁਲਟ 'ਤੇ ਹੀ ਉਸ ਨੂੰ ਘਰ ਲੈ ਆਇਆ।