ਜੈਤੋਂ ਵਿਖੇ ਲੱਗੇ ਕਰਫਿਊ 'ਚ ਸ਼ਾਮ 8 ਵਜੇ ਤੱਕ ਦਿੱਤੀ ਗਈ ਢਿੱਲ

Sunday, Aug 27, 2017 - 02:42 PM (IST)


ਜੈਤੋਂ,ਕੋਟਕਪੂਰਾ (ਅਸ਼ੋਕ ਜਿੰਦਲ) - ਜੈਤੋਂ ਹਲਕੇ 'ਚ ਲਗਾਤਾਰ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਰ ਕਰਫਿਊ 'ਚ ਢਿੱਲ ਦਿੱਤੀ ਗਈ ਸੀ ਪਰ ਸ਼ਹਿਰ ਦੀ ਸਥਿਤੀ ਸ਼ਾਂਤ ਵੇਖ ਕੇ ਜੈਤੋਂ ਵਿਖੇ ਕਰਫਿਊ 'ਚ ਸ਼ਾਮ 8 ਵਜੇ ਤੱਕ ਢਿੱਲ ਦੇ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਜੈਤੋਂ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਅਤੇ ਐੱਸ. ਐੱਚ. ਓ. ਰਾਜੇਸ਼ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 12 ਵਜੇ ਲੋਕ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ ਪਰ ਪਤਾ ਲੱਗਣ 'ਤੇ ਉਨ੍ਹਾਂ ਨੇ ਵਾਪਸ ਆ ਕੇ ਆਪਣੀਆਂ ਦੁਕਾਨਾਂ ਖੋਲੀਆਂ ਅਤੇ ਚਾਰੇ ਪਾਸੇ ਰੌਣਕਾਂ ਲੱਗ ਗਈਆ।

ਇਸ ਦੌਰਾਨ ਪੁਲਸ ਵੱਲੋਂ ਅੱਜ ਦੁਪਹਿਰ 12 ਵਜੇ ਡੀ. ਐੱਸ. ਪੀ. ਸੁਖਦੇਵ ਸਿੰਘ ਬਰਾੜ, ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ।


Related News