ਕਰਫਿਊ ਦੌਰਾਨ ਚੋਰਾਂ ਨੇ ਮੰਦਰ ''ਚ ਕੀਤੇ ਹੱਥ ਸਾਫ

Wednesday, Mar 25, 2020 - 06:22 PM (IST)

ਕਰਫਿਊ ਦੌਰਾਨ ਚੋਰਾਂ ਨੇ ਮੰਦਰ ''ਚ ਕੀਤੇ ਹੱਥ ਸਾਫ

ਖਮਾਣੋਂ (ਅਰੋੜਾ) : ਪਿਛਲੇ 72 ਘੰਟਿਆਂ 'ਚ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਪੁਲਸ ਦੇ ਪੂਰੀ ਮੁਸ਼ਤੈਦ ਹੋਣ ਦੇ ਬਾਵਜੂਦ ਵੀ ਬੀਤੀ ਰਾਤ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਹੇਸ਼ਪੁਰਾਂ ਨੇੜੇ ਮੱਟਾਂ ਦੇ ਅਸਥਾਨ 'ਤੇ ਸਥਿਤ ਮੰਦਰ 'ਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤੀ ਗਿਆ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਸੰਘੋਲ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਨੇ ਮੰਦਰ 'ਚ ਪਈ ਸ੍ਰੀ ਰਮਾਇਣ ਅਤੇ ਗੋਲਕ ਨਹੀਂ ਛੇੜਿਆ ਸਗੋਂ ਆਲੇ ਦੁਆਲੇ ਹੋਰ ਪਿਆ ਸਮਾਨ ਜਿਵੇਂ ਰਸੋਈ ਗੈਸ ਦੇ ਦੋ ਸਿੰਲਡਰ, ਇੰਨਵਰਟਰ ਬੈਟਰਾਂ, ਦੋ ਸੀ.ਸੀ.ਟੀ.ਵੀ ਕੈਮਰਿਆਂ ਦੇ ਡੀ.ਵੀ.ਆਰ, ਇਕ ਆਰਤੀ ਦੌਰਾਨ ਘੰਟੀ ਮਾਰਨ ਵਾਲੀ ਮਸ਼ੀਨ, ਇਕ ਡੈੱਕ, ਫਰਿਜ਼ ਦੀ ਮੋਟਰ ਅਤੇ ਸਪ੍ਰੇਅ ਪੰਪ ਚੋਰੀ ਕਰ ਲੈ ਗਏ। 

ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਇਥੇ ਤੈਨਾਤ ਚੌਕੀਦਾਰ ਵੀ ਨਹੀਂ ਆ ਰਿਹਾ ਸੀ ਜਿਸਦਾ ਫਾਇਦਾ ਉਠਾ ਕੇ ਚੋਰਾਂ ਨੇ ਮੰਦਰ 'ਚ ਹੀ ਹੱਥ ਸਾਫ ਕਰ ਦਿੱਤੇ। ਇਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੋ ਧਿਰਾਂ 'ਚ ਮੰਦਰ 'ਚ ਪ੍ਰਬੰਧਕੀ ਹੱਕਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਇਥੇ ਕੋਰਟ ਵੱਲੋਂ ਨਾਇਬ ਤਹਿਸੀਲਦਾਰ ਖਮਾਣੋਂ ਹਰੀ ਸਿੰਘ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ। ਮਾਮਲੇ ਸਬੰਧੀ ਥਾਣਾ ਮੁੱਖੀ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਚੋਰੀ ਹੋਣ ਦੀ ਨਾਇਬ ਤਹਿਸੀਲਦਾਰ ਖਮਾਣੋਂ ਹਰੀ ਸਿੰਘ ਪਾਸੋਂ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News