CTU 'ਚ ਨੌਕਰੀ ਕਰਨ ਦੇ ਇੱਛੁਕ ਡਰਾਈਵਰਾਂ-ਕੰਡਕਟਰਾਂ ਲਈ ਖ਼ੁਸ਼ਖ਼ਬਰੀ, 6 ਸਾਲਾਂ ਬਾਅਦ ਨਿਕਲੀ ਸਿੱਧੀ ਭਰਤੀ

03/16/2023 2:58:28 PM

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ 6 ਸਾਲਾਂ ਬਾਅਦ 46 ਡਰਾਈਵਰਾਂ ਅਤੇ 131 ਕੰਡਕਟਰਾਂ ਦੀ ਰੈਗੂਲਰ ਨਿਯੁਕਤੀ ਲਈ ਸਿੱਧੀ ਭਰਤੀ ਕੱਢੀ ਹੈ। ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ 17 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਇੱਛੁਕ ਉਮੀਦਵਾਰ 10 ਅਪ੍ਰੈਲ ਤੱਕ ਅਰਜ਼ੀਆਂ ਦੇ ਸਕਦੇ ਸਕਣਗੇ। ਸੀ. ਟੀ. ਯੂ. ਦੀ ਵੈੱਬਸਾਈਟ ’ਤੇ ਭਰਤੀ ਨਾਲ ਸਬੰਧਿਤ ਸਾਰੀ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਵਲੋਂ ਜਾਣਕਾਰੀ ਅਨੁਸਾਰ ਇਸ ਭਰਤੀ 'ਚ ਮਹਿਲਾ ਉਮੀਦਵਾਰ ਅਪਲਾਈ ਨਹੀਂ ਕਰ ਸਕਣਗੀਆਂ। ਸੀ. ਟੀ. ਯੂ. ਵਲੋਂ ਜਾਰੀ ਨੋਟਿਸ ਅਨੁਸਾਰ 17 ਮਾਰਚ ਤੋਂ ਸ਼ੁਰੂ ਹੋਣ ਵਾਲੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਅਪ੍ਰੈਲ ਦੀ ਅੱਧੀ ਰਾਤ ਤੱਕ ਚੱਲੇਗੀ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ Lawrence Bishnoi ਨੂੰ ਮਿਲਣ ਪੁੱਜੀਆਂ 2 ਕੁੜੀਆਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰ 15 ਅਪ੍ਰੈਲ ਅੱਧੀ ਰਾਤ ਤੱਕ ਫੀਸ ਜਮ੍ਹਾਂ ਕਰਵਾ ਸਕਣਗੇ। ਭਰਤੀ ਨਾਲ ਸਬੰਧਿਤ ਸਾਰੀ ਤਰ੍ਹਾਂ ਦੀ ਜਾਣਕਾਰੀ ਸੀ. ਟੀ. ਯੂ. ਦੀ ਵੈੱਬਸਾਈਟ https://chdctu.gov.in ’ਤੇ ਉਪਲੱਬਧ ਹੈ। ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੰਡਕਟਰਾਂ ਦੀਆਂ 131 ਅਸਾਮੀਆਂ 'ਚੋਂ ਜਨਰਲ ਲਈ 61 (ਐਕਸ ਸਰਵਿਸਮੈਨ-7), ਐੱਸ. ਸੀ. ਲਈ 23 (ਐਕਸ ਸਰਵਿਸਮੈਨ-3 ). ਓ. ਬੀ. ਸੀ. ਲਈ 35 (ਐਕਸ ਸਰਵਿਸਮੈਨ-4) ਅਤੇ ਈ. ਡਬਲਿਊ. ਐੱਸ. ਲਈ 12 ਅਸਾਮੀਆਂ ਰਾਖਵੀਆਂ ਹਨ। ਡਰਾਈਵਰਾਂ ਲਈ 46 ਅਸਾਮੀਆਂ ਵਿਚੋਂ ਜਨਰਲ ਲਈ 22 (ਐਕਸ ਸਰਵਿਸਮੈਨ-3), ਐੱਸ. ਸੀ. ਲਈ 8 (ਐਕਸ ਸਰਵਿਸਮੈਨ-1), ਓ. ਬੀ. ਸੀ. ਲਈ 11 (ਐਕਸ ਸਰਵਿਸਮੈਨ-1) ਅਤੇ ਈ. ਡਬਲਿਊ. ਐੱਸ. ਲਈ ਚਾਰ ਅਸਾਮੀਆਂ ਰਾਖਵੀਂਆਂ ਹਨ।

ਇਹ ਵੀ ਪੜ੍ਹੋ : ਪ੍ਰੇਮਿਕਾ ਤੋਂ ਰੁੱਸੇ ਮੁੰਡੇ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਤੋੜਿਆ ਦਮ, ਖ਼ੁਦਕੁਸ਼ੀ ਨੋਟ 'ਚ ਦੱਸਿਆ ਸਭ ਕੁੱਝ

ਵਿਭਾਗ ਵਲੋਂ ਜਾਰੀ ਇਕ ਨੋਟਿਸ 'ਚ ਕਿਹਾ ਗਿਆ ਹੈ ਕਿ ਕਈ ਅਸਾਮੀਆਂ ਨੂੰ ਬਹਾਲ ਕਰਨ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਉੱਥੋਂ ਅਸਾਮੀਆਂ ਦੀ ਬਹਾਲੀ ਤੋਂ ਬਾਅਦ ਅਸਾਮੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਰਤੀ ਨਾਲ ਸਬੰਧਿਤ ਉਮਰ ਵਰਗ, ਵਿੱਦਿਅਕ ਯੋਗਤਾ ਅਤੇ ਹੋਰ ਮਾਪਦੰਡਾਂ ਦੀ ਜਾਣਕਾਰੀ ਲਈ ਲੋਕ ਸੀ. ਟੀ. ਯੂ. ਦੀ ਵੈੱਬਸਾਈਟ ’ਤੇ ਜਾ ਸਕਦੇ ਹਨ। ਚੁਣੇ ਉਮੀਦਵਾਰਾਂ ਨੂੰ ਤਨਖ਼ਾਹ ਅਤੇ ਭੱਤੇ ਪ੍ਰਸ਼ਾਸਨ ਦੇ ਵਰਤਮਾਨ ਨਿਯਮਾਂ ਅਨੁਸਾਰ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News