CTU ਬੱਸਾਂ ''ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਹੁਣ ਬਣਨਗੇ ਸਮਾਰਟ ਕਾਰਡ

Tuesday, Jul 20, 2021 - 01:56 PM (IST)

CTU ਬੱਸਾਂ ''ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਹੁਣ ਬਣਨਗੇ ਸਮਾਰਟ ਕਾਰਡ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਲਈ ਹੁਣ ਪਾਸ ਨਹੀਂ ਬਣਨਗੇ, ਸਗੋਂ ਲੋਕਾਂ ਲਈ ਸਮਾਰਟ ਕਾਰਡ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਵਿਭਾਗ ਨੇ ਰੇਟ ਤੈਅ ਕਰ ਦਿੱਤੇ ਹਨ। ਇਸ ਸਹੂਲਤ ਨਾਲ ਬੱਸਾਂ ਵਿਚ ਕਾਰਡ ਨਾਲ ਹੀ ਪੇਮੈਂਟ ਹੋਵੇਗੀ। ਜਿਵੇਂ ਫੂਡ ਕੋਰਟ ਵਿਚ ਜਾਣ ’ਤੇ ਤੁਹਾਡਾ ਰਿਚਾਰਜ ਕਾਰਡ ਬਣ ਜਾਂਦਾ ਹੈ, ਉਂਝ ਹੀ ਸੀ. ਟੀ. ਯੂ. ਬੱਸਾਂ ਲਈ ਮੁਸਾਫ਼ਰਾਂ ਦਾ ਕਾਰਡ ਬਣੇਗਾ। ਇਸ ਕਾਰਡ ਨੂੰ ਸਹੂਲਤ ਅਨੁਸਾਰ ਰੀਚਾਰਜ ਕਰਵਾ ਕੇ ਸ਼ਹਿਰ ਵਾਸੀ ਆਪਣੀ ਮੰਜ਼ਿਲ ਲਈ ਟਿਕਟ ਲੈ ਸਕਣਗੇ। ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਦੇ ਪ੍ਰਾਜੈਕਟ ਤਹਿਤ ਸਪਿਕ ਦੇ ਨਾਲ ਮਿਲ ਕੇ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)
ਨਿੱਜੀ ਕਾਰਡ ਲਈ 30 ਰੁਪਏ ਤੈਅ
ਇਸ ਸਹੂਲਤ ਨਾਲ ਹੀ ਪ੍ਰਸ਼ਾਸਨ ਨੇ ਸਮਾਰਟ ਕਾਰਡ ਲਈ ਸੰਪਰਕ ਸੈਂਟਰਾਂ ’ਤੇ ਪ੍ਰਿੰਟਿੰਗ ਕਾਸਟ ਸਮੇਤ ਰਿਵਾਈਜ਼ਡ ਰੇਟ ਜਾਰੀ ਕਰ ਦਿੱਤੇ ਹਨ। ਨਿੱਜੀ ਕਾਰਡ ਲਈ ਪਹਿਲਾਂ ਵਾਂਗ ਹੀ 30 ਰੁਪਏ ਰੇਟ ਤੈਅ ਕੀਤੇ ਗਏ ਹਨ। ਇਸ ਕਾਰਡ ’ਤੇ ਤੁਹਾਡਾ ਨਾਂ, ਫੋਟੋ, ਪਤੇ ਨਾਲ ਪੂਰੀ ਜਾਣਕਾਰੀ ਹੋਵੇਗੀ, ਜਦ ਕਿ ਗੈਸਟ ਸਮਾਰਟ ਕਾਰਡ ਲਈ ਵੀ ਹੁਣ ਲੋਕਾਂ ਨੂੰ 20 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਕੈਟੇਗਰੀ ਦੇ ਪਾਸ ਲਈ ਕੋਈ ਫ਼ੀਸ ਨਹੀਂ ਸੀ। ਇਸ ਕਾਰਡ ਨੂੰ ਕੋਈ ਵੀ ਬਣਵਾ ਸਕਦਾ ਹੈ ਪਰ ਇਸ ਵਿਚ ਸਬੰਧਿਤ ਵਿਅਕਤੀ ਦੀ ਕੋਈ ਜਾਣਕਾਰੀ ਨਹੀਂ ਹੋਵੇਗੀ। ਇਸ ਕਾਰਡ ਨੂੰ ਰੀਚਾਰਜ ਕਰਾਉਣ ਲਈ 10 ਰੁਪਏ ਵੱਖ ਤੋਂ ਦੇਣੇ ਪੈਣਗੇ। ਉੱਥੇ ਹੀ ਆਨਲਾਈਨ ਪੋਰਟਲ ਤੋਂ ਰੀਚਾਰਜ ਮੁਫ਼ਤ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ
ਮੁਫ਼ਤ ਤੋਂ ਬਾਅਦ ਦੇਣੇ ਪੈਣਗੇ 100 ਰੁਪਏ

ਸਮਾਰਟ ਕਾਰਡ ਨੂੰ ਪ੍ਰੋਮੋਟ ਕਰਨ ਲਈ ਵਿਭਾਗ ਵੱਲੋਂ ਪਹਿਲਾਂ 10 ਹਜ਼ਾਰ ਕਾਰਡ ਮੁਫ਼ਤ ’ਚ ਦਿੱਤੇ ਜਾਣਗੇ ਅਤੇ ਕਾਰਡ ਲਈ ਸਿਰਫ ਪ੍ਰਿੰਟਿੰਗ ਚਾਰਜਿਜ਼ ਹੀ ਲਈ ਜਾਣਗੇ। ਇਸ ਤੋਂ ਬਾਅਦ ਲੋਕਾਂ ਨੂੰ ਇਕ ਕਾਰਡ ਲਈ 100 ਰੁਪਏ ਦੇਣੇ ਪੈਣਗੇ। ਨਿੱਜੀ ਕਾਰਡ ਦਾ ਅਮਾਊਂਟ ਲੋਕਾਂ ਨੂੰ ਰੀਫੰਡ ਨਹੀਂ ਹੋਵੇਗਾ, ਜਦੋਂ ਕਿ ਗੈਸਟ ਸਮਾਰਟ ਕਾਰਡ ਵਿਚ ਟ੍ਰਾਂਜੈਕਸ਼ਨ ਚਾਰਜਿਜ਼ ਤੋਂ ਬਾਅਦ ਬਾਕੀ ਬਚੇ ਅਮਾਊਂਟ ਨੂੰ ਰੀਫੰਡ ਕਰ ਦਿੱਤਾ ਜਾਵੇਗਾ। ਜੇਕਰ ਗੇਸਟ ਸਮਾਰਟ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਨਵੇਂ ਕਾਰਡ ਲਈ ਤੈਅ ਚਾਰਜਿਜ਼ ਸਬੰਧਿਤ ਵਿਅਕਤੀ ਨੂੰ ਭਰਨੇ ਪੈਣਗੇ ਅਤੇ ਉਸ ਦਾ ਬੈਲੇਂਸ ਨਵੇਂ ਕਾਰਡ ਵਿਚ ਟਰਾਂਸਫਰ ਹੋ ਜਾਵੇਗਾ। ਕਾਰਡ ਵਿਚ ਘੱਟ ਤੋਂ ਘੱਟ 100 ਰੁਪਏ ਅਤੇ ਵੱਧ ਤੋਂ ਵੱਧ 4900 ਰੁਪਏ ਰੀਚਾਰਜ ਕੀਤਾ ਜਾ ਸਕੇਗਾ। ਕਾਰਡ ਵਿਚ ਸਿਕਿਓਰਿਟੀ ਫ਼ੀਸ ਦੇ ਤੌਰ ’ਤੇ ਘੱਟ ਤੋਂ ਘੱਟ 100 ਰੁਪਏ ਰੱਖਣ ਪੈਣਗੇ।

ਇਹ ਵੀ ਪੜ੍ਹੋ : ਮਾਝਾ ਬ੍ਰਿਗੇਡ ਨੇ ਜਿਸ ਸਟਾਈਲ 'ਚ 'ਕੈਪਟਨ' ਨੂੰ ਬਣਾਇਆ ਸੀ ਪ੍ਰਧਾਨ, ਉਸੇ ਸਟਾਈਲ 'ਚ 'ਸਿੱਧੂ' ਨੂੰ ਦਿਵਾਇਆ ਤਾਜ
ਆਈ. ਟੀ. ਐੱਸ. ਪ੍ਰਾਜੈਕਟ ਤਹਿਤ ਇਹ ਸਹੂਲਤਾਂ ਵੀ ਦਿੱਤੀਆਂ ਗਈਆਂ
ਆਈ. ਟੀ. ਐੱਸ. ਪ੍ਰਾਜੈਕਟ ਤਹਿਤ ਬੱਸਾਂ ਲਈ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਵਿਚ ਮੁਸਾਫ਼ਰ ਇੰਟਰਨਲ ਬੋਰਡ ਵਿਚ ਰੂਟ ਅਤੇ ਅਗਲਾ ਡੇਸਟੀਨੇਸ਼ਨ ਵੇਖ ਸਕਦੇ ਹਨ, ਜਿਸ ਜਗ੍ਹਾ ’ਤੇ ਉਤਰਨਾ ਹੈ, ਉਸ ਦੀ ਜਾਣਕਾਰੀ ਵੀ ਬੋਰਡ ਤੋਂ ਮਿਲ ਰਹੀ ਹੈ। ਐਮਰਜੈਂਸੀ ਅਲਾਰਮ ਦੀ ਸਹੂਲਤ ਦਿੱਤੀ ਗਈ ਹੈ। ਬੱਸਾਂ ਦੀ ਕਨੈਕਟੀਵਿਟੀ ਬੱਸ ਸਟਾਪ ਨਾਲ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਬੱਸ ਨੂੰ ਲੈ ਕੇ ਰੀਅਲ ਟਾਈਮਿੰਗ ਮਿਲ ਰਹੀ ਹੈ ਕਿ ਕਿੰਨੀ ਦੇਰ ਵਿਚ ਬੱਸ ਸਟਾਪ ’ਤੇ ਪਹੁੰਚੇਗੀ। ਉੱਥੇ ਹੀ ਸਾਰੇ ਬੱਸ ਸਟਾਪ ’ਤੇ ਇਲੈਕਟ੍ਰੋਨਿਕ ਡਿਸਪਲੇ ਲਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਬੱਸਾਂ ਦੇ ਆਉਣ ਦੇ ਠੀਕ ਸਮੇਂ ਦਾ ਪਤਾ ਲੱਗਦਾ ਰਹੇਗਾ। ਇਸ ਅੰਦਰ ਬਸ ਡਿਪੂ ਨੂੰ ਵੀ ਪ੍ਰਾਇਮਰੀ ਕੰਟਰੋਲ ਸਟੇਸ਼ਨ ਨਾਲ ਲਿੰਕ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Babita

Content Editor

Related News