ਰਾਹਤ ਭਰੀ ਖ਼ਬਰ : ਚੰਡੀਗੜ੍ਹ ਤੋਂ ਪੰਜਾਬ-ਹਰਿਆਣਾ ਲਈ ਬੱਸਾਂ ਚੱਲਣੀਆਂ ਸ਼ੁਰੂ

09/16/2020 12:28:08 PM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਇਕ ਵਾਰ ਫਿਰ ਤੋਂ ਬੁੱਧਵਾਰ ਨੂੰ ਲੰਬੇ ਰੂਟ ਲਈ ਰਵਾਨਾ ਹੋਣਗੀਆਂ। ਕੋਰੋਨਾ ਵਾਇਰਸ ਦੀ ਲਾਗ ਵੱਧਣ ਦੇ ਬਾਵਜੂਦ ਸੀ. ਟੀ. ਯੂ. ਨੇ ਇਹ ਫ਼ੈਸਲਾ ਲਿਆ ਹੈ। ਹਾਲਾਂਕਿ ਅਜੇ ਕੋਈ ਵੀ ਬੱਸ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਵਾਨਾ ਨਹੀਂ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਐੱਨ. ਓ. ਸੀ. ਮਿਲ ਜਾਵੇਗੀ, ਉਦੋਂ ਉੱਥੇ ਬੱਸਾਂ ਨੂੰ ਭੇਜਣ ਦੀ ਕੁਝ ਪਲਾਨਿੰਗ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : 2 ਵਾਰ 'ਕੋਰੋਨਾ' ਪਾਜ਼ੇਟਿਵ ਆਏ 'ਸੁਖਦੇਵ ਢੀਂਡਸਾ' ਨੇ ਤੀਜੀ ਵਾਰ ਕਰਾਇਆ ਟੈਸਟ, ਜਾਣੋ ਕੀ ਆਈ ਰਿਪੋਰਟ

ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਸਮਾਜਿਕ ਦੂਰੀ ਨਿਯਮਾਂ ਤਹਿਤ ਹੀ ਬੱਸਾਂ ਨੂੰ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਬੱਸਾਂ ਅੰਦਰ ਇਹ ਨਿਯਮ ਜਾਂਚਣ ਦੀ ਪੂਰੀ ਜ਼ਿੰਮੇਵਾਰੀ ਸੀ. ਟੀ. ਯੂ. ਸਟਾਫ਼ ਦੀ ਹੋਵੇਗੀ। ਬੱਸਾਂ ਸਿਰਫ਼ ਆਈ. ਐੱਸ. ਬੀ. ਟੀ. ਸੈਕਟਰ-17 ਅਤੇ ਸੈਕਟਰ-43 'ਚ ਹੀ ਸਵਾਰੀਆਂ ਨੂੰ ਉਤਾਰਨਗੀਆਂ ਅਤੇ ਇੱਥੋਂ ਹੀ ਲੋਕਾਂ ਨੂੰ ਪੰਜਾਬ ਅਤੇ ਹਰਿਆਣਾ ਲਈ ਬੱਸਾਂ ਮਿਲਣਗੀਆਂ। ਸ਼ਹਿਰ ਦੇ ਕਿਸੇ ਵੀ ਹੋਰ ਬੱਸ ਸਟਾਪ ’ਤੇ ਬੱਸਾਂ ਨੂੰ ਰੋਕਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਲੋਕਾਂ ਨੂੰ ਬੱਸਾਂ ਦੀ ਟਿਕਟ ਲਈ ਆਨਲਾਈਨ ਬੁਕਿੰਗ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਟਿਕਟ ਨੂੰ ਮੋਬਾਇਲ ਐਪਲੀਕੇਸ਼ਨ ਰਾਹੀਂ ਵੀ ਬੁੱਕ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਬੱਸ ਅੰਦਰ ਮੌਜੂਦ ਕੰਡਕਟਰ ਵੀ ਟਿਕਟ ਦੇਵੇਗਾ। ਦੋਵੇਂ ਹੀ ਬੱਸ ਸਟੈਂਡਾਂ ’ਤੇ ਟਿਕਟ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਢਾਬੇ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ, ਗਰਿੱਲ ਨਾਲ ਲਟਕਦੀ ਮਿਲੀ ਲਾਸ਼
ਦੋਵੇਂ ਬੱਸ ਸਟੈਂਡ ਕੀਤੇ ਗਏ ਸੈਨੇਟਾਈਜ਼
ਕਈ ਦਿਨ ਬਾਅਦ ਪੰਜਾਬ ਅਤੇ ਹਰਿਆਣਾ ਲਈ ਬੱਸਾਂ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਆਈ. ਐੱਸ. ਬੀ. ਟੀ. ਸੈਕਟਰ-17 ਅਤੇ ਸੈਕਟਰ-43 ਨੂੰ ਸੈਨੇਟਾਈਜ਼ ਕੀਤਾ ਗਿਆ। ਖਾਸ ਕਰ ਕੇ ਸੈਕਟਰ-17 'ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਦਰਅਸਲ ਸੈਕਟਰ-17 ਦਾ ਬੱਸ ਸਟੈਂਡ ਪਿਛਲੇ ਕੁਝ ਦਿਨਾਂ ਤੋਂ ਸਬਜ਼ੀ ਮੰਡੀ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਰਿਹਾ ਸੀ। ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ। ਹੁਣ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕ ਵੀ ਇੱਥੇ ਉਤਰਨਗੇ। ਇਸ ਲਈ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਹਨ ਕਿ ਦੋਵੇਂ ਹੀ ਬੱਸ ਸਟੈਂਡ ਰੋਜ਼ਾਨਾ ਸੈਨੇਟਾਈਜ਼ ਕੀਤੇ ਜਾਣ। ਇਸ ਤੋਂ ਇਲਾਵਾ ਬੱਸਾਂ ਦੀ ਸੈਨੀਟਾਈਜੇਸ਼ਨ ਲਈ ਵੀ ਸਟਾਫ਼ ਨੂੰ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ 'ਚ ਖਿੱਚੀਆਂ ਅਸ਼ਲੀਲ ਤਸਵੀਰਾਂ
ਪੰਜਾਬ ’ਚ ਇੱਥੇ ਜਾਣਗੀਆਂ ਬੱਸਾਂ
ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਊਨਾ ਦੇ ਮਹਿਤਪੁਰ ਤੱਕ, ਲੁਧਿਆਣਾ, ਦੀਨਾਨਗਰ, ਬਠਿੰਡਾ।

ਇਹ ਵੀ ਪੜ੍ਹੋ : ਕਿਰਾਏ ਦੀ ਕੋਠੀ 'ਚ ਛਾਪ ਰਹੇ ਸੀ 'ਨਕਲੀ ਨੋਟ', ਪੁਲਸ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਹਰਿਆਣਾ 'ਚ ਇੱਥੇ ਜਾਣਗੀਆਂ
ਪਾਣੀਪਤ, ਰੋਹਤਕ, ਯਮੁਨਾਨਗਰ, ਜੀਂਦ, ਹਿਸਾਰ, ਸਿਰਸਾ, ਹਾਂਸੀ, ਦਿੱਲੀ ਤੋਂ ਕੁੰਡਲੀ ਬਾਰਡਰ ਤੱਕ ਚੱਲੇਗੀ।
ਸੈਕਟਰ-17 ਬੱਸ ਸਟੈਂਡ ਨੂੰ ਚਮਕਾਇਆ
ਸੈਕਟਰ-17 ਆਈ. ਐੱਸ. ਬੀ. ਟੀ. ਤੋਂ ਮੰਡੀ ਨੂੰ ਵਾਪਸ ਸੈਕਟਰ-26 ਸਬਜ਼ੀ ਮੰਡੀ ਸ਼ਿਫਟ ਕੀਤਾ ਜਾ ਚੁੱਕਿਆ ਹੈ। ਮੰਗਲਵਾਰ ਨੂੰ ਇੱਥੇ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਸੈਕਟਰ-17 ਬੱਸ ਸਟੈਂਡ ਨੂੰ ਚਮਕਾ ਦਿੱਤਾ ਗਿਆ।




 


Babita

Content Editor

Related News