ਚੰਡੀਗੜ੍ਹ : ''CTU'' ਆਪਣੀ ਪ੍ਰਾਪਰਟੀ ਦੀ ਅਲਾਟਮੈਂਟ ਨਾਲ ਵਧਾਏਗਾ ਮਾਲੀਆ
Monday, Jan 18, 2021 - 01:46 PM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਮਾਲੀਆ ਵਧਾਉਣ ਲਈ ਆਪਣੀ ਪ੍ਰਾਪਰਟੀ ਦੀ ਅਲਾਟਮੈਂਟ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਤੌਰ ’ਤੇ ਸੈਕਟਰ-43 ਆਈ. ਐੱਸ. ਬੀ. ਟੀ. 'ਚ ਖ਼ਾਲੀ ਪਈ ਪ੍ਰਾਪਰਟੀ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ। ਇਸ ਲਈ ਕੰਪਨੀਆਂ, ਫਰਮਾਂ ਤੇ ਹੋਰ ਇੱਛੁਕ ਲੋਕਾਂ ਤੋਂ ਬਿਨੈ-ਪੱਤਰ ਮੰਗੇ ਗਏ ਹਨ। ਮਹਿਕਮੇ ਵੱਲੋਂ ਮਹੀਨਾਵਰ ਕਿਰਾਏ ਦੇ ਆਧਾਰ ’ਤੇ 6 ਸਾਲ ਲਈ ਇਨ੍ਹਾਂ ਦੀ ਅਲਾਟਮੈਂਟ ਕੀਤੀ ਜਾਵੇਗੀ।
ਇਨ੍ਹਾਂ 'ਚ ਵੱਖ-ਵੱਖ ਦੁਕਾਨਾਂ ਦੇ ਸਾਈਜ਼ ਦੇ ਹਿਸਾਬ ਨਾਲ ਰਾਖਵੀਂ ਕੀਮਤ 30 ਹਜ਼ਾਰ ਤੋਂ 4.15 ਲੱਖ ਵਿਚਕਾਰ ਹੈ। ਇਨ੍ਹਾਂ ਦੁਕਾਨਾਂ 'ਚ ਮਹਿਕਮੇ ਵੱਲੋਂ ਕੋਈ ਵਾਧੂ ਸੁਵਿਧਾ ਮੁਹੱਈਆ ਨਹੀਂ ਕੀਤੀ ਜਾਵੇਗੀ। ਇਸ ਕਾਰਨ ਮਹਿਕਮੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਇੱਛੁਕ ਕੰਪਨੀਆਂ ਤੇ ਲੋਕ ਕਿਸੇ ਵੀ ਵਰਕਿੰਗ ਡੇਅ ਦੌਰਾਨ ਇਸ ਪ੍ਰਾਪਰਟੀ ਦੀ ਜਾਂਚ ਕਰ ਸਕਦੇ ਹਨ ਤੇ ਇਸ ਤੋਂ ਬਾਅਦ ਹੀ ਇਨ੍ਹਾਂ ਦੀ ਰਾਖਵੀਂ ਕੀਮਤ ਮੁਤਾਬਕ ਬੋਲੀ ਲਗਾ ਸਕਦੇ ਹਨ।