ਲੱਕੀ ਡਰਾਅ ਦੇ ਨਾਂ ''ਤੇ ਕਰੋੜਾਂ ਦੀ ਠੱਗੀ

Sunday, Nov 05, 2017 - 02:37 AM (IST)

ਲੱਕੀ ਡਰਾਅ ਦੇ ਨਾਂ ''ਤੇ ਕਰੋੜਾਂ ਦੀ ਠੱਗੀ

ਅੰਮ੍ਰਿਤਸਰ,  (ਸੰਜੀਵ)-  ਲੱਕੀ ਡਰਾਅ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਬਿਆਸ ਦੀ ਪੁਲਸ ਨੇ ਸੰਦੀਪ ਸਿੰਘ ਨਿਵਾਸੀ ਸੱਤੋਵਾਲ, ਸੁਖਵਿੰਦਰਪਾਲ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਬਿਆਸ, ਰਾਜਬੀਰ ਸਿੰਘ ਨਿਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ, ਜਸਵਿੰਦਰ ਸਿੰਘ ਢਿੱਲੋਂ ਨਿਵਾਸੀ ਬੁੱਢਾਥੇਹ, ਜਰਮਨਜੀਤ ਸਿੰਘ ਨਿਵਾਸੀ ਜਲਾਲਉਸਮਾਂ ਤੇ ਜਗਜੀਤ ਸਿੰਘ ਨਿਵਾਸੀ ਜਲਾਲਉਸਮਾਂ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ।
ਸ਼ਮਸ਼ੇਰ ਨਿਵਾਸੀ ਘੁਮਾਣ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਵਿਨਿੰਗ ਕਾਰਪੋਰੇਸ਼ਨ ਦੇ ਨਾਂ 'ਤੇ ਕੰਪਨੀ ਬਣਾ ਰੱਖੀ ਸੀ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਮੈਂਬਰ ਬਣਾ ਕੇ ਉਨ੍ਹਾਂ ਨੂੰ ਇਹ ਕਹਿੰਦੇ ਕਿ ਕਿਸ਼ਤ ਵਸੂਲ ਕੇ ਮਹੀਨਾਵਾਰ ਲੱਕੀ ਡਰਾਅ ਵਿਚ ਇਨਾਮ ਨਿਕਲਣਗੇ, ਜਿਨ੍ਹਾਂ 'ਚ ਟਰੈਕਟਰ, ਗੱਡੀ, ਵਾਸ਼ਿੰਗ ਮਸ਼ੀਨ, ਮੋਟਰਸਾਈਕਲ ਤੇ ਹੋਰ ਇਨਾਮ ਰੱਖੇ ਗਏ ਹਨ। ਦੋਸ਼ੀਆਂ ਨੇ ਕਈ ਲੋਕਾਂ ਤੋਂ ਕੰਪਨੀ ਦੇ ਨਾਂ 'ਤੇ ਠੱਗੀ ਮਾਰੀ। ਪੁਲਸ ਨੇ ਜਾਂਚ ਉਪਰੰਤ ਦਰਜ ਮਾਮਲੇ ਵਿਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।


Related News