ਨਵੇਂ ਸਾਲ ’ਤੇ ਕਿਸਮਤ ਨੇ ਮਾਰੀ ਪਲਟੀ, ਕਰੋੜ ਪਤੀ ਬਣ ਗਿਆ ਜਗਜੀਤ ਸਿੰਘ

Saturday, Jan 06, 2024 - 06:36 PM (IST)

ਨਵੇਂ ਸਾਲ ’ਤੇ ਕਿਸਮਤ ਨੇ ਮਾਰੀ ਪਲਟੀ, ਕਰੋੜ ਪਤੀ ਬਣ ਗਿਆ ਜਗਜੀਤ ਸਿੰਘ

ਗੋਨਿਆਣਾ (ਗੋਰਾ ਲਾਲ) : ਨਵੇਂ ਸਾਲ ਮੌਕੇ ਹਰਿਆਣੇ ਦਾ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਸਿਰਸਾ ਕਰੋੜ ਪਤੀ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਡੀਅਰ ਲਾਟਰੀ 200 ਦਾ ਡਰਾਅ 2 ਜਨਵਰੀ 2024 ਨੂੰ ਕੱਢਿਆ ਗਿਆ ਜਿਸ ਦੀ ਟਿਕਟ ਪੱਪੂ ਬਾਂਸਲ ਬਠਿੰਡਾ ਨੇ ਵੇਚੀ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੱਪੂ ਬਾਂਸਲ ਗੋਨਿਆਂਣਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋ ਲਾਟਰੀ ਦਾ ਕੰਮ ਕਰ ਰਿਹਾ ਹੈ ਅਤੇ ਅਨੇਕਾ ਸੂਬਿਆਂ ਦੀਆਂ ਲਾਟਰੀਆਂ ਵੇਚ ਰਿਹਾ ਹੈ। ਉਸ ਵੱਲੋਂ ਵੇਚੀਆਂ ਗਈਆਂ ਟਿਕਟਾਂ ਵਿੱਚੋਂ ਬਹੁਤ ਲੋਕਾਂ ਨੂੰ ਇਨਾਮ ਨਿਕਲੇ ਹਨ ਜਿਸ ਵਿਚ ਪੰਜ ਕਰੋੜ ਦਾ ਪਹਿਲਾ ਇਨਾਮ ਵੀ ਕਾਲਿਆਂਵਾਲੀ (ਹਰਿਆਣਾ) ਦੇ ਵਸਨੀਕ ਨੂੰ ਨਿਕਲਿਆ ਸੀ। 

ਪੰਜਾਬ ਸਰਕਾਰ ਦਾ ਨਵੇਂ ਸਾਲ 2024 ਦਾ ਡੀਅਰ 200 ਦਾ ਡਰਾਅ ਕੱਢਿਆ ਗਿਆ ਸੀ, ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਦਾ ਟਿਕਟ ਨੰ 293128 ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਸਿਰਸਾ (ਹਰਿਆਣਾ) ਦੀ ਝੋਲੀ ਪਿਆ ਹੈ।


author

Gurminder Singh

Content Editor

Related News