ਲਾਕਡਾਊਨ : ਦੇਸ਼ ਵਿਚ ਤੇਜ਼ੀ ਨਾਲ ਜਾਰੀ ਕਣਕ ਦੀ ਕਟਾਈ, ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦਾ ਕੰਮ

04/29/2020 9:35:07 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਲਾਕਡਾਊਨ ਵਿਚਕਾਰ ਦੇਸ਼ ਵਿਚ ਕਣਕ ਦੀ ਕਟਾਈ ਤੇਜ਼ੀ ਨਾਲ ਜਾਰੀ ਹੈ। ਇਸ ਦੌਰਾਨ ਫਸਲ ਦੀ ਕਟਾਈ ਅਤੇ ਥਰੈਸ਼ਿੰਗ ਨਾਲ ਸਬੰਧਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਪਾਲਣ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਿਹਤ ਦੀ ਸੁਰੱਖਿਆ ਲਈ ਅਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਜਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਹਨ।

ਰਾਜਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ, ਮੱਧ ਪ੍ਰਦੇਸ਼ ਵਿਚ ਲਗਭਗ 98-99 % ਕਣਕ ਦੀ ਫਸਲ, ਰਾਜਸਥਾਨ ਵਿਚ 92-95 %, ਉੱਤਰ ਪ੍ਰਦੇਸ਼ ਵਿਚ 85-88 %, ਹਰਿਆਣਾ ਵਿਚ 55-60 %, ਪੰਜਾਬ ਵਿਚ 60-65 % ਅਤੇ ਬਾਕੀ ਰਾਜਾਂ ਵਿਚ 87-88 % ਕਣਕ ਦੀ ਫਸਲ ਕੱਟ ਲਈ ਗਈ ਹੈ। ਰਬੀ 2020-21 ਸੀਜ਼ਨ ਵਿਚ ਮੁੱਲ ਸਮਰਥਨ ਯੋਜਨਾ (ਪੀ.ਐੱਸ.ਐੱਸ.) ਤਹਿਤ ਕਿਸਾਨਾਂ ਤੋਂ ਦਾਲ਼ਾਂ ਅਤੇ ਤੇਲ ਬੀਜਾਂ ਦੇ ਘਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਖਰੀਦ ਮੌਜੂਦਾ ਸਮੇਂ ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਚਲ ਰਹੀ ਹੈ। ਲੌਕਡਾਊਨ ਦੌਰਾਨ ਇਨ੍ਹਾਂ ਫਸਲਾਂ ਦੀ ਖਰੀਦ ਦੀ ਸਥਿਤੀ ਨਿਮਨ ਅਨੁਸਾਰ ਹੈ:

ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਆਮਦਨ ਵਿਚ ਵਾਧਾ ਅਤੇ ਕੁਦਰਤ ਲਈ ਵਰਦਾਨ : ਅੰਤਰ ਫਸਲੀ ਖੇਤੀ

. 72,415.82 ਮੀਟ੍ਰਿਕ ਛੋਲੇ (ਚਣੇ) ਪੰਜ ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਖਰੀਦੇ ਗਏ ਹਨ।
. 1,20,023.29 ਮੀਟ੍ਰਿਕ ਅਰਹਰ ਦੀ ਦਾਲ਼ 7 ਰਾਜਾਂ ਤਮਿਲਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਓਡੀਸ਼ਾ ਤੋਂ ਖਰੀਦੀ ਗਈ ਹੈ।
. 1,83,400.87 ਮੀਟ੍ਰਿਕ ਸਰ੍ਹੋਂ ਦੀ ਖਰੀਦ 3 ਰਾਜਾਂ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਕੀਤੀ ਗਈ ਹੈ।

ਇਸੇ ਦੌਰਾਨ ਰਾਸ਼ਟਰੀ ਬਾਗਬਾਨੀ ਬੋਰਡ (ਐੱਨ.ਐੱਚ.ਬੀ.) ਨੇ ਦੇਸ਼ ਭਰ ਵਿਚ 618 ਐੱਨ.ਐੱਚ.ਬੀ.-ਮਾਨਤਾ ਪ੍ਰਾਪਤ ਨਰਸਰੀਆਂ ਤੋਂ ਫ਼ਲਾਂ ਅਤੇ ਸਬਜ਼ੀਆਂ ਦੀ ‘ਉਪਲੱਬਧ ਪਲਾਂਟਿੰਗ ਮਟੀਰੀਅਲ’ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਇਸ ਜਾਣਕਾਰੀ ਨੂੰ ਭਾਰਤੀ ਬਾਗਬਾਨੀ (ਸੀ.ਆਈ.ਐੱਚ.), ਜਿਣਸ ਅਧਾਰਿਤ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ, ਰਾਜ ਬਾਗਬਾਨੀ ਮਿਸ਼ਨਾਂ, ਐੱਨਐੱਚਬੀ ਰਾਜ ਦਫ਼ਤਰਾਂ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਦਿੱਤੀ ਗਈ ਹੈ। ਅਗਾਮੀ ਬਿਜਾਈ ਸੀਜ਼ਨ ਲਈ ਕਿਸਾਨਾਂ ਨੂੰ ਪਸੰਦ ਅਨੁਸਾਰ ਬਿਜਾਈ ਸਮੱਗਰੀ ਖਰੀਦਣ ਦੀ ਸੁਵਿਧਾ ਲਈ ਐੱਨ.ਐੱਚ.ਬੀ. ਨੇ ਵੈੱਬਸਾਈਟ ’ਤੇ ਇਹ ਜਾਣਕਾਰੀ ਅੱਪਲੋਡ ਕੀਤੀ ਹੈ।


rajwinder kaur

Content Editor

Related News