ਫ਼ਸਲੀ ਚੱਕਰ ’ਚ ਬਦਲਾਅ ਲਿਆ ਕੇ ਹੋਰਨਾਂ ਕਿਸਾਨਾਂ ਲਈ ਰਾਹ ਦਿਸੇਰਾ ਬਣਿਆ ‘ਦਲਜੀਤ ਸਿੰਘ’

Wednesday, Oct 14, 2020 - 11:07 AM (IST)

ਫ਼ਸਲੀ ਚੱਕਰ ’ਚ ਬਦਲਾਅ ਲਿਆ ਕੇ ਹੋਰਨਾਂ ਕਿਸਾਨਾਂ ਲਈ ਰਾਹ ਦਿਸੇਰਾ ਬਣਿਆ ‘ਦਲਜੀਤ ਸਿੰਘ’

ਸੰਗਰੂਰ (ਬੇਦੀ) - ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਜਾਗਰੂਕ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਉਸਾਰੂ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਜ਼ਿਲ੍ਹੇ ਦੇ ਸੂਝਵਾਲ ਕਿਸਾਨ ਵੱਡੀ ਪੱਧਰ ’ਤੇ ਇਸ ਮੁਹਿੰਮ ਨਾਲ ਜੁੜ ਰਹੇ ਹਨ। ਇਸ ਮੁਹਿੰਮ ਨੂੰ ਅੱਗੇ ਤੋਰਨ ਵਿਚ ਬਲਾਕ ਭਵਾਨੀਗੜ੍ਹ ਦੇ ਪਿੰਡ ਕਾਕੜਾ ਦਾ ਅਗਾਂਹਵਧੁ ਕਿਸਾਨ ਦਲਜੀਤ ਸਿੰਘ ਬੇਹੱਦ ਸਹਾਈ ਹੋ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਮਿਸਾਲ ਪੇਸ਼ ਕਰਨ ਵਾਲਾ ਸਫ਼ਲ ਕਿਸਾਨ ਦਲਜੀਤ ਸਿੰਘ ਪਿਛਲੇ 5 ਸਾਲਾਂ ਤੋਂ 70 ਏਕੜ ਰਕਬੇ ’ਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਸਫ਼ਲਤਾ ਨਾਲ ਖੇਤੀ ਕਰਕੇ ਹੋਰਨਾ ਕਿਸਾਨਾਂ ਲਈ ਪ੍ਰਰੇਣਾ ਦਾ ਸਰੋਤ ਬਣਿਆ ਹੋਇਆ ਹੈ। ਦਲਜੀਤ ਸਿੰਘ ਦੇ ਦੱਸਣ ਅਨੁਸਾਰ ਉਹ 2015 ਤੋ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਉਹ ਬੇਲਰ ਰੇਕਰ ਰਾਹੀਂ ਪਰਾਲੀ ਦੀਆਂ ਗੰਢਾਂ ਬਣਾ ਕੇ ਪਰਾਲੀ ਦਾ ਪ੍ਰਬੰਧਨ ਕਰਦਾ ਸੀ। ਉਹ ਦੱਸਦਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ 70 ਏਕੜ ਰਕਬੇ ਵਿੱਚ ਮੱਲਚਰ ਕਰਕੇ ਇਸ ਤੋਂ ਬਾਅਦ ਉਲਟਾਵਾਂ ਹੱਲ ਮਾਰ ਕੇ ਸੁਹਾਗੇ ਰਾਹੀਂ ਜਮੀਨ ਨੂੰ ਪੱਧਰਾ ਕਰਨ ਉਪਰੰਤ ਆਰ ਐੱਮ.ਬੀ.ਪਲੌ ਰਾਹੀਂ ਆਲੂ ਦੀ ਬਿਜਾਈ ਕਰਦਾ ਹੈ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਉਹ ਦੱਸਦਾ ਹੈ ਕਿ ਪਿਛਲੇ ਸੀਜ਼ਨ ਦੌਰਾਣ ਉਸ ਵਲੋਂ ਆਲੂ ਦੀਆਂ (ਐੱਲ.ਆਰ. ਅਤੇ ਡਾਇਮੰਡ) ਵਰਾਇਟੀ ਲਗਾਈ ਗਈ ਸੀ ਅਤੇ ਇਸ ਸਾਲ ਵੀ ਉਹ 70 ਏਕੜ ਰਕਬੇ ਵਿੱਚ ਆਲੂ ਦੀ ਬਿਜਾਈ ਹੀ ਕਰੇਗਾ। ਦਲਜੀਤ ਸਿੰਘ ਆਖਦਾ ਹੈ ਕਿ ਇਸ ਵਾਰ ਉਸ ਨੂੰ ਬਾਸਮਤੀ 1509 ਦਾ ਪ੍ਰਤੀ ਏਕੜ 29 ਏਕੜ ਝਾੜ ਪ੍ਰਾਪਤ ਹੋਇਆ ਹੈ ਉਸ ਕੋਲ ਇਸ ਸਮੇਂ 5 ਟ੍ਰੈਕਟਰ ਪੰਜਾਬ ਵਿੱਚ ਹਨ ਅਤੇ 6 ਟ੍ਰੈਕਟਰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਗਰ ਵਿੱਚ ਹਨ, ਜਿਥੇ ਉਹ 150 ਏਕੜ ਰਕਬੇ ਵਿੱਚ, ਜੋ ਉਸ ਦੀ ਆਪਣੀ ਵਾਹੀਯੋਗ ਜ਼ਮੀਨ ਹੈ, ਵਿੱਚ ਸੋਆਬੀਨ ਦੀ ਕਾਸ਼ਤ ਕਰਦਾ ਹੈ। ਇਸ ਤੋਂ ਇਲਾਵਾ ਇਸ ਕਿਸਾਨ ਕੋਲ ਮੱਲਚਰ, ਆਰ.ਐੱਮ.ਬੀ. ਪਲੌਂ ਰੋਟਾਵੇਟਰ ਆਦਿ ਸੰਦ ਹਨ ਜਿਨ੍ਹਾਂ ਨੂੰ ਉਹ ਲੋੜ ਪੈਣ ’ਤੇ ਹੋਰਨਾਂ ਕਿਸਾਨਾਂ ਨੂੰ ਵੀ ਉਪਲੱਬਧ ਕਰਵਾਉਂਦਾ ਹੈ। 

ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

ਉਹ ਆਖਦਾ ਹੈ ਕਿ ਬਾਸਮਤੀ ਦੀ ਬਿਜਾਈ ਕਰਨ ਤੋਂ ਪਹਿਲਾਂ ਉਸ ਵਲੋਂ ਆਪਣੀ ਜ਼ਮੀਨ ’ਤੇ ਮੱਕੀ ਵਰਾਇਟੀ 1899 ਅਤੇ 9108 ਦੀ ਬਿਜਾਈ ਕੀਤੀ ਸੀ ਅਤੇ ਆਪਣੇ ਘਰੇਲੂ ਇਸਤੇਮਾਲ ਲਈ ਸਬਜ਼ੀਆਂ ਵੀ ਲਗਾਉਂਦਾ ਹੈ। ਇਸ ਦੇ ਨਾਲ-ਨਾਲ ਉਹ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ। ਇਸ ਸਮੇਂ ਉਸ ਕੋਲ 8 ਮੱਝਾਂ ਹਨ ਅਤੇ ਉਸ ਵਲੋਂ ਦੁੱਧ ਦਾ ਸਵੈ-ਮੰਡੀਕਰਣ ਵੀ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਉਸ ਨਾਲ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News