ਜਲੰਧਰ: ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ, ਬਿਨਾਂ ਇਲਾਜ ਕੀਤਿਆਂ ਸੜਕ 'ਤੇ ਸੁੱਟੇ ਮਰੀਜ਼
Saturday, Sep 19, 2020 - 08:23 PM (IST)
ਜਲੰਧਰ— ਜਲੰਧਰ ਜ਼ਿਲ੍ਹੇ ਦੇ ਈ. ਐੱਸ. ਆਈ. ਹਸਪਤਾਲ ਦੇ ਡਾਕਟਰਾਂ ਦਾ ਬੇਦਰਦ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਹਸਪਤਾਲ 'ਚ ਦਾਖ਼ਲ 4 ਮਰੀਜ਼ਾਂ ਨੂੰ ਇਲਾਜ ਪੂਰਾ ਕੀਤੇ ਬਿਨਾਂ ਹੀ ਸੜਕ 'ਤੇ ਸੁੱਟ ਦਿੱਤਾ। ਇਨ੍ਹਾਂ 'ਚੋਂ ਇਕ 70 ਸਾਲਾ ਬਜ਼ੁਰਗ ਦੀ ਹਾਲਤ ਬੇਹੱਦ ਮਾੜੀ ਸੀ ਅਤੇ 18 ਸਾਲਾ ਦਾ ਇਕ ਮਰੀਜ਼ ਲੱਤ ਟੁੱਟੀ ਹੋਣ ਕਰਕੇ ਚੱਲਣ 'ਚ ਅਸਮਰਥ ਸੀ। ਇਸ ਦੇ ਇਲਾਵਾ ਦੋ ਮਰੀਜ਼ ਤੁਰਨ-ਫਿਰਨ ਦੇ ਕਾਬਲ ਸਨ, ਜੋ ਸੜਕ ਤੋਂ ਕਿਸੇ ਹੋਰ ਜਗ੍ਹਾ 'ਤੇ ਚਲੇ ਗਏ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ, ਬਿੱਲਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ: ਰੰਧਾਵਾ
70 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੇ ਉੱਚੀ-ਉੱਚੀ ਰੌਲਾ ਪਾਇਆ ਅਤੇ ਰਾਹਗੀਰਾਂ ਤੋਂ ਮਦਦ ਮੰਗੀ। ਮਰੀਜ਼ ਦਾ ਰੌਲਾ ਸੁਣ ਕੇ ਸੰਤ ਸਿਨੇਮਾ ਮਾਰਕੀਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਲਲਿਤ ਮਹਿਤਾ ਅਤੇ ਹੋਰ ਦੁਕਾਨਦਾਰ ਉਸ ਦੇ ਕੋਲ ਪਹੁੰਚੇ ਅਤੇ ਉਸ ਦੀ ਹਾਲਤ ਬਾਰੇ ਜਾਣਕਾਰੀ ਲਈ। ਇਸ ਮਾਮਲੇ ਬਾਰੇ ਜਦੋਂ ਸੰਤ ਸਿਨੇਮਾ ਮਾਰਕੀਟ ਵੈੱਲਫੇਅਰ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਜਾਣਕਾਰੀ ਦਿੱਤੀ ਗਈ ਤਾਂ ਡਿਪਟੀ ਕਮਿਸ਼ਨਰ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ
ਬਜ਼ੁਰਗ ਮਰੀਜ਼ ਨੂੰ ਪੈ ਚੁੱਕੇ ਸਨ ਕੀੜੇ
ਲਲਿਤ ਮਹਿਤਾ ਨੇ ਦੱਸਿਆ ਕਿ ਬਜ਼ੁਰਗ ਮਰੀਜ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਆਦਰਸ਼ ਨਗਰ ਦੇ ਪਾਰਕ 'ਚ ਰਹਿੰਦਾ ਸੀ ਅਤੇ ਸੜਕਾਂ ਤੋਂ ਕੂੜਾ ਇਕੱਠਾ ਕਰਕੇ ਅਤੇ ਉਸ ਨੂੰ ਵੇਚ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਇਕ ਦਿਨ ਉਸ ਨੂੰ ਕੋਈ ਵਾਹਨ ਟੱਕਰ ਮਾਰ ਗਿਆ ਸੀ, ਜਿਸ ਕਰਕੇ ਦਾ ਚੂਲ੍ਹਾ ਟੁੱਟ ਗਿਆ ਸੀ। ਇਲਾਕੇ ਦੇ ਲੋਕਾਂ ਨੇ ਤਰਸ ਖਾ ਕੇ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਹਸਪਤਾਲ 'ਚ ਉਸ ਨੂੰ ਕੁਝ ਸਮੇਂ ਤੱਕ ਜ਼ਰੂਰ ਰੱਖਿਆ ਗਿਆ ਪਰ ਕਿਸੇ ਵੀ ਡਾਕਟਰ ਨੇ ਉਸ ਦੇ ਚੂਲ੍ਹੇ ਦਾ ਇਲਾਜ ਨਾ ਕੀਤਾ। ਕਈ ਦਿਨਾਂ ਤੱਕ ਬੈੱਡ 'ਤੇ ਪਏ ਰਹਿਣ ਕਰਕੇ ਉਸ ਦੇ ਸਰੀਰ 'ਚ ਕੀੜੇ ਪੈ ਗਏ।
ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ ''ਤੇ ਕੱਢੀ ਭੜਾਸ
ਬੀਤੇ ਦਿਨ ਡਾਕਟਰਾਂ ਨੇ ਇਕ ਆਟੋ 'ਚ ਪਾ ਕੇ ਉਸ ਨੂੰ 3 ਮਰੀਜ਼ਾਂ ਦੇ ਨਾਲ ਪਾਰਕ 'ਚ ਛੱਡ ਦਿੱਤਾ। ਦੂਜਾ ਮਰੀਜ਼ ਪ੍ਰਵਾਸੀ ਹੈ, ਜਿਸ ਨੂੰ ਇਕ ਆਟੋ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ 'ਚ ਉਸ ਦੀ ਲੱਤ ਟੁੱਟ ਗਈ ਸੀ। ਕਈ ਦਿਨਾਂ ਤੱਕ ਉਹ ਸਿਵਲ ਹਸਪਤਾਲ 'ਚ ਰਿਹਾ ਪਰ ਉਸ ਦਾ ਸਹੀ ਇਲਾਜ ਨਾ ਹੋ ਸਕਿਆ। ਇਨ੍ਹਾਂ ਮਰੀਜ਼ਾਂ ਬਾਰੇ ਲਲਿਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰਵਾ ਦਿੱਤੀ ਸੀ। ਦੋ ਮਰੀਜ਼ਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਮਰੀਜ਼ਾਂ ਨੂੰ ਐਂਬੂਲੈਂਸ ਜ਼ਰੀਏ ਫਿਰ ਤੋਂ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਕੋਵਿਡ ਦੇ ਮਰੀਜ਼ਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਉਥੇ ਆਉਣ ਵਾਲੇ ਮਰੀਜ਼ਾਂ ਦਾ ਈ. ਐੱਸ. ਆਈ. ਹਸਪਤਾਲ ਦੀ ਇਮਾਰਤ 'ਚ ਇਲਾਜ ਕੀਤਾ ਜਾ ਰਿਹਾ ਹੈ।ਉਥੇ ਹੀ ਜਲੰਧਰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਉਹ ਇਸ ਨੂੰ ਈ. ਐੱਸ. ਆਈ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੋਲ ਲੈ ਕੇ ਜਾਵੇਗੀ।
ਇਹ ਵੀ ਪੜ੍ਹੋ: ਦੁਬਈ 'ਚ ਜਹਾਲਤ ਭਰੀ ਜ਼ਿੰਦਗੀ ਬਸਰ ਕਰ ਰਹੇ ਦੋ ਪੰਜਾਬੀਆਂ ਦੀ ਹੋਈ ਘਰ ਵਾਪਸੀ, ਦੱਸੀ ਦਾਸਤਾਨ
ਉਥੇ ਹੀ ਇਸ ਸਬੰਧੀ ਏ. ਐੱਸ. ਆਈ. ਹਸਪਤਾਲ ਦੇ ਐੱਮ. ਐੱਸ. ਡਾ. ਲਵਲੀਨ ਗਰਗ ਨੇ ਦੱਸਿਆ ਕਿ ਉਹ ਨਹੀਂ ਜਾਣਦੇ ਕਿ ਮਰੀਜ਼ ਸੜਕ 'ਤੇ ਕਿਵੇਂ ਪੁੱਜੇ ਹਨ। ਕਈ ਵਾਰ ਰਿਸ਼ਤੇਦਾਰ ਉਨ੍ਹਾਂ ਨੂੰ ਬਾਹਰ ਲਿਜਾਂਦੇ ਹਨ। ਸਾਡੇ ਕੋਲ 9 ਮਰੀਜ਼ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ. ਸੀ. ਨੂੰ ਵੀ ਲਿਖਿਆ ਜਾ ਚੁੱਕਿਆ ਹੈ ਪਰ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਹੈ।
ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼