ਬੱਸ ’ਚੋਂ ਘਸੀਟ ਕੇ ਵਿਦਿਆਰਥੀ ਦੀ ਕੁੱਟ-ਮਾਰ ਕਰਨ ਵਾਲਿਆਂ ’ਤੇ ਪਰਚਾ
Friday, Aug 03, 2018 - 12:45 AM (IST)

ਤਪਾ ਮੰਡੀ(ਸ਼ਾਮ)– ਪਡ਼੍ਹ ਕੇ ਆ ਰਹੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਬੱਸ ’ਚੋਂ ਘਸੀਟ ਕੇ ਕੁੱਟ-ਮਾਰ ਕਰਨ ਦੇ ਦੋਸ਼ ’ਚ ਦਰਜਨ ਦੇ ਕਰੀਬ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਤਪਾ ਹਸਪਤਾਲ ’ਚ ਦਾਖਲ ਦਿਲਸਾਜ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਅਕਲੀਆਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਬਰਨਾਲਾ ਦੇ ਐੱਸ. ਡੀ. ਸਕੂਲ ’ਚ 10ਵੀਂ ਕਲਾਸ ’ਚ ਪਡ਼੍ਹਦਾ ਹੈ। ਛੁੱਟੀ ਉਪਰੰਤ ਉਹ ਸਰਕਾਰੀ ਬੱਸ ਰਾਹੀਂ ਅਾਪਣੇ ਪਿੰਡ ਅਕਲੀਆਂ ਆ ਰਿਹਾ ਸੀ। ਜਦੋਂ ਬੱਸ ਪਿੰਡ ਰੂਡ਼ੇਕੇ ਕਲਾਂ ਬੱਸ ਸਟੈਂਡ ’ਤੇ ਰੁਕੀ ਤਾਂ ਪਹਿਲਾਂ ਤੋਂ ਸਾਜ਼ਿਸ਼ ਅਧੀਨ ਖਡ਼੍ਹੇ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਬੱਸ ’ਚੋਂ ਘਸੀਟ ਕੇ ਹੱਥਾਂ ’ਚ ਪਾਏ ਪੰਚ ਅਤੇ ਕਡ਼ਿਆਂ ਨਾਲ ਕੁੱਟਿਆ ਅਤੇ ਫਰਾਰ ਹੋ ਗਏ। ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਜਾਂਚ ਅਧਿਕਾਰੀ ਗੁਰਮੇਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜ਼ਖਮੀ ਦੇ ਬਿਆਨਾਂ ’ਤੇ ਪ੍ਰੀਤ ਕਮਲ, ਬਲੀ ਜ਼ੈਲਦਾਰ, ਰਾਜਾ ਸਿੰਘ, ਜੱਗਰ ਸਿੰਘ ਕੌਮ ਵਾਸੀ ਪੱਖੋ ਕਲਾਂ, ਰਾਜੂ, ਝੱਟਾ ਸਿੰਘ ਪੁੱਤਰ ਵਾਸੀ ਜੋਗਾ ਅਤੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।