ਤਲਵੰਡੀ ਭਾਈ ’ਚ ਚੋਰਾਂ ਦੀ ਦਹਿਸ਼ਤ ਇਕ ਹਫਤੇ ’ਚ ਹੋਈਆਂ 3 ਥਾਈਂ ਚੋਰੀਆਂ

Monday, Jul 23, 2018 - 11:33 PM (IST)

ਤਲਵੰਡੀ ਭਾਈ ’ਚ ਚੋਰਾਂ ਦੀ ਦਹਿਸ਼ਤ ਇਕ ਹਫਤੇ ’ਚ ਹੋਈਆਂ 3 ਥਾਈਂ ਚੋਰੀਆਂ

ਤਲਵੰਡੀ ਭਾਈ(ਗੁਲਾਟੀ)-ਵਧ ਰਹੀਆਂ ਚੋਰੀਆਂ ਕਰ ਕੇ ਸਥਾਨਕ ਇਲਾਕੇ ’ਚ ਦਹਿਸ਼ਤ ਵਾਲਾ ਮਾਹੌਲ ਹੈ। ਬੀਤੀ ਰਾਤ ਵੀ ਚੋਰਾਂ ਵੱਲੋਂ ਸ਼ਹਿਰ ਦੇ ਸਾਧੂਵਾਲਾ ਗੇਟ ਨੇਡ਼ੇ ਇਕ ਖੰਡ ਦੇ ਗੋਦਾਮ ਮੁਰਾਰੀ ਲਾਲ ਪੁੱਤਰ ਧਨਪਤ ਰਾਏ ਦਾ ਸ਼ਟਰ ਤੋਡ਼ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਦਾਮ ਦੇ ਮਾਲਕ ਮੁਰਾਰੀ ਲਾਲ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੰਡ ਦੇ ਗੋਦਾਮ ਦਾ ਸ਼ਟਰ ਤੋਡ਼ ਕੇ ਚੋਰਾਂ ਵੱਲੋਂ 15 ਗੱਟੇ ਖੰਡ ਅਤੇ ਗਲੇ ’ਚ ਪਈ 14 ਹਜ਼ਾਰ ਰੁਪਏ ਦੀ ਨਕਦੀ ਨੂੰ ਇਕ ਮਹਿੰਦਰਾ ਕੈਂਪਰ ਗੱਡੀ ਰਾਹੀਂ ਲੈ ਗਏ।  ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ, ਜਿਨ੍ਹਾਂ ਬਾਅਦ ’ਚ ਤਲਵੰਡੀ ਭਾਈ ਪੁਲਸ ਨੂੰ ਇਸ ਚੋਰੀ ਦੀ ਘਟਨਾ ਸਬੰਧੀ ਸੂਚਨਾ ਦਿੱਤੀ। ਮੌਕੇ ’ਤੇ ਪੁੱਜੇ ਪੁਲਸ ਦੇ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਗੋਦਾਮ ਦੇ ਮਾਲਕ  ਦੇ ਬਿਆਨ ਕਲਮਬੰਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਸ ਥਾਣੇ ਦੇ ਸਾਹਮਣੇ ਪੈਂਦੀ ਗਲੀ ’ਚੋਂ ਚੋਰਾਂ ਨੇ ਪਾਣੀ ਵਾਲੀ ਮੋਟਰ ਚੋਰੀ ਕਰ ਲਈ। ਇਸ ਤੋਂ ਇਲਾਵਾ ਗਲੀ ਨੰਬਰ-2 ਜੋ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ’ਚੋਂ 21 ਜੂਨ ਦੀ ਰਾਤ ਨੂੰ ਚੋਰਾਂ ਨੇ ਗਲੀ ’ਚ ਖਡ਼੍ਹੀ ਇਕ  ਕਾਰ ਚੋਰੀ ਕਰ ਲਈ। ਕਾਰ ਦੇ ਮਾਲਕ ਵਿਜੇ ਕੁਮਾਰ ਪੁੱਤਰ ਸਤਪਾਲ ਕੁਮਾਰ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ। 
 


Related News