ਪਤਨੀ ਨਾਲ ਕੀਤੀ ਕੁੱਟ-ਮਾਰ, ਪਤੀ ਸਣੇ ਸਹੁਰੇ ਪਰਿਵਾਰ ਵਾਲੇ 2 ਬੱਚੇ ਲੈ ਕੇ ਹੋਏ ਫਰਾਰ
Thursday, Apr 05, 2018 - 02:12 AM (IST)

ਅਬੋਹਰ(ਸੁਨੀਲ)—ਨਗਰ ਥਾਣਾ ਮੁਖੀ ਪਰਮਜੀਤ ਕੁਮਾਰ ਨੂੰ ਇਕ ਸ਼ਿਕਾਇਤ ਪੱਤਰ ਦੇ ਕੇ ਸਿਮਰਨ ਕੌਰ ਪਤਨੀ ਜਰਨੈਲ ਸਿੰਘ ਪੁੱਤਰੀ ਬਿੱਟੂ ਵਾਸੀ ਪੰਜਪੀਰ ਨਗਰ ਨੀਰਜ ਦੀ ਢਾਣੀ ਅਬੋਹਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਰੀਬ 3 ਮਹੀਨੇ ਪਹਿਲਾਂ ਉਸ ਦੇ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ । ਮਿਤੀ 26 ਅਪ੍ਰੈਲ ਨੂੰ ਉਸ ਦਾ ਪਤੀ ਜਰਨੈਲ ਸਿੰਘ, ਸਹੁਰਾ ਬਲਕਾਰ ਸਿੰਘ, ਸੱਸ ਜੀਤਾ ਤੇ ਨਨਾਣ ਗੋਗਾ ਆਈ । ਉਹ ਘਰ ਵਿਚ ਇਕੱਲੀ ਸੀ । ਉਸ ਦੀ ਚਾਰ ਸਾਲਾਂ ਦੀ ਕੁੜੀ ਅਤੇ ਦੋ ਸਾਲਾਂ ਦੇ ਪੁੱਤਰ ਗੁਰਚਰਨ ਸਿੰਘ ਨੂੰ ਕਥਿਤ ਰੂਪ ਤੋਂ ਚੁੱਕ ਲਿਆ ਅਤੇ ਉਸ ਦੇ ਨਾਲ ਕੁੱਟ-ਮਾਰ ਕੀਤੀ । ਉਕਤ ਵਿਅਕਤੀ ਉਸ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਗਏ । ਸਿਮਰਨ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 5 ਸਾਲ ਪਹਿਲਾਂ ਲਾਈਆਂ ਪਿੰਡ ਜ਼ਿਲਾ ਜਲੰਧਰ ਦੇ ਜਰਨੈਲ ਸਿੰਘ ਪੁੱਤਰ ਬਲਕਾਰ ਸਿੰਘ ਨਾਲ ਹੋਇਆ ਸੀ । ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਦਿਹਾੜੀ-ਮਜ਼ਦੂਰੀ ਕਰਦੀ ਹੈ। ਉਸ ਦੇ ਪਤੀ ਅਤੇ ਸੱਸ-ਸਹੁਰੇ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਦਾਜ ਦੀ ਮੰਗ ਕਰ ਰਹੇ ਸਨ । ਉਸ ਨੇ ਨਗਰ ਥਾਣਾ ਮੁਖੀ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਬੱਚੇ ਦਿਵਾਉਣ ਦੀ ਮੰਗ ਕੀਤੀ ਹੈ।