ਗਾਰਮੈਂਟਸ ਸ਼ਾਪ ''ਤੇ ਚੋਰੀ, ਚੌਕੀਦਾਰ ਦੇ ਰੋਕਣ ''ਤੇ ਧੱਕਾ ਦੇ ਕੇ ਹੋਏ ਫਰਾਰ

03/24/2018 5:47:42 AM

ਲੁਧਿਆਣਾ(ਰਿਸ਼ੀ)-ਸ਼ੁੱਕਰਵਾਰ ਸਵੇਰੇ ਤਾਲਾਬ ਮੰਦਰ ਰੋਡ 'ਤੇ ਅੰਡਰ ਗਾਰਮੈਂਟਸ ਸ਼ਾਪ 'ਚ ਤਾਲੇ ਤੋੜ ਕੇ ਦਾਖਲ ਹੋਏ ਚੋਰ ਚੌਕੀਦਾਰ ਦੇ ਆਉਣ 'ਤੇ ਧੱਕਾ ਦੇ ਕੇ ਫਰਾਰ ਹੋ ਗਏ ਅਤੇ ਆਪਣੇ ਦੋ ਸਾਈਕਲ, 1 ਟਾਰਚ ਅਤੇ ਹੋਰ ਸਾਮਾਨ ਮੌਕੇ 'ਤੇ ਛੱਡ ਗਏ। ਪਤਾ ਲੱਗਣ 'ਤੇ ਘਟਨਾ ਸਥਾਨ 'ਤੇ ਪਹੁੰਚੀ ਥਾਣਾ ਕੋਤਵਾਲੀ ਦੀ ਪੁਲਸ ਜਾਂਚ 'ਚ ਜੁਟ ਗਈ। ਜਾਣਕਾਰੀ ਦਿੰਦੇ ਮਹੇਸ਼ ਇੰਟਰਪ੍ਰਾਈਜ਼ਿਜ਼ ਦੇ ਮਾਲਕ ਮਹੇਸ਼ ਕੁਮਾਰ ਨਿਵਾਸੀ ਫੀਲਡਗੰਜ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਵੀਰਵਾਰ ਰਾਤ 9 ਵਜੇ ਸ਼ਾਪ ਬੰਦ ਕਰ ਕੇ ਘਰ ਗਏ ਸੀ। ਸਵੇਰੇ 8.58 ਵਜੇ ਚੌਕੀਦਾਰ ਨੇ ਫੋਨ ਕਰ ਕੇ ਚੋਰੀ ਬਾਰੇ ਸੂਚਨਾ ਦਿੱਤੀ।  ਚੌਕੀਦਾਰ ਨੇ ਦੱਸਿਆ ਕਿ ਸਵੇਰੇ 7.40 ਵਜੇ ਦੋ ਚੋਰ ਸ਼ਟਰ ਖੋਲ੍ਹ ਕੇ ਅੰਦਰੋਂ ਸਾਮਾਨ ਬਾਹਰ ਕੱਢ ਰਹੇ ਸੀ। ਉਸ ਵਲੋਂ ਪੁੱਛਣ 'ਤੇ ਚੋਰ ਕਹਿਣ ਲੱਗੇ ਕਿ ਉਨ੍ਹਾਂ ਨੂੰ ਮਾਲਕ ਨੇ ਸਾਮਾਨ ਕੱਢਣ ਲਈ ਭੇਜਿਆ ਹੈ, ਜਿਸ ਨੂੰ ਕਿਸੇ ਗਾਹਕ ਨੂੰ ਜਲਦੀ ਦੇਣਾ ਹੈ, ਜਦੋਂ ਚੌਕੀਦਾਰ ਨੇ ਹੁਸ਼ਿਆਰੀ ਵਰਤਦੇ ਹੋਏ ਮਾਲਕ ਨੂੰ ਫੋਨ ਕੀਤਾ ਤਾਂ ਚੋਰ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਚੋਰ ਸ਼ਾਪ 'ਚ ਗੱਲਾ ਤੋੜ ਕੇ 12 ਹਜ਼ਾਰ ਦੀ ਨਕਦੀ, 3 ਗ੍ਰਾਮ ਸੋਨਾ ਅਤੇ 30 ਗ੍ਰਾਮ ਚਾਂਦੀ ਲੈ ਗਏ।


Related News