ਪੁਲਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ ''ਚ 4 ਨਾਮਜ਼ਦ
Friday, Nov 24, 2017 - 01:16 AM (IST)

ਫਿਰੋਜ਼ਪੁਰ(ਕੁਮਾਰ)—ਕਥਿਤ ਰੂਪ ਵਿਚ ਪੁਲਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਜੀਤ ਸਿੰਘ ਉਰਫ ਜੀਤਾ, ਅਜੇ, ਅੰਮ੍ਰਿਤਪਾਲ ਪੁੱਤਰ ਜਸਵੰਤ ਅਤੇ ਸੂਰਜ ਪੁੱਤਰ ਜੋਗਿੰਦਰ ਖਿਲਾਫ ਮੁਕੱਦਮਾ ਦਰਜ ਕਰ ਕੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਨਾਮਜ਼ਦ 3 ਵਿਅਕਤੀ ਫਰਾਰ ਹੋ ਗਏ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਮੁਕੱਦਮਾ ਨੰ. 216/17 ਦੇ ਸਬੰਧ ਵਿਚ ਸੂਰਜ ਸਿੰਘ ਅਤੇ ਮਿੰਟੂ ਉਰਫ ਡਿੰਪਲ ਵਾਸੀ ਪੀਰਾਂ ਵਾਲਾ ਦੀ ਤਲਾਸ਼ ਵਿਚ ਬੀਤੀ ਰਾਤ ਪਿੰਡ ਪੀਰਾਂ ਵਾਲਾ ਵਿਚ ਪਹੁੰਚੀ ਤਾਂ ਪਤਾ ਲੱਗਾ ਕਿ ਸੂਰਜ ਸਿੰਘ ਉਥੇ ਜੀਤ ਸਿੰਘ ਉਰਫ ਜੀਤਾ ਦੇ ਘਰ ਦਾਖਲ ਹੋਇਆ ਹੈ ਅਤੇ ਲੁੱਕਿਆ ਹੋਇਆ ਹੈ। ਪੁਲਸ ਪਾਰਟੀ ਜਦੋਂ ਸੂਰਜ ਸਿੰਘ ਨੂੰ ਫੜਨ ਲਈ ਘਰ ਵਿਚ ਦਾਖਲ ਹੋਈ ਤਾਂ ਨਾਮਜ਼ਦ ਵਿਅਕਤੀਆਂ ਨੇ ਐੱਚ. ਸੀ. ਤਰਸੇਮ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਪੁਲਸ ਮੁਲਾਜ਼ਮਾਂ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ 4 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ।