ਥਾਣੇ ''ਚ ਭਿੜੀਆਂ 2 ਧਿਰਾਂ ਦਾ ਵੀਡੀਓ ਵਾਇਰਲ

Sunday, Nov 19, 2017 - 05:07 AM (IST)

ਥਾਣੇ ''ਚ ਭਿੜੀਆਂ 2 ਧਿਰਾਂ ਦਾ ਵੀਡੀਓ ਵਾਇਰਲ

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਥਾਣੇ 'ਚ ਭਿੜੀਆਂ 2 ਧਿਰਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜਿਸ 'ਚ ਦਿਖਾਈ ਦੇ ਰਿਹਾ ਹੈ ਕਿ 2 ਧਿਰਾਂ ਆਪਸ 'ਚ ਹੱਥੋਪਾਈ ਕਰ ਰਹੀਆਂ ਹਨ ਤੇ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਹ ਵੀਡੀਓ ਕਿਸ ਨੇ ਬਣਾਇਆ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪਤਾ ਚਲਿਆ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਲਸ ਨੇ ਦੋਵੇਂ ਧਿਰਾਂ ਨੂੰ ਆਮਣੇ ਸਾਹਮਣੇ ਗੱਲਬਾਤ ਲਈ ਥਾਣੇ ਬੁਲਾਇਆ ਸੀ। ਇਸ ਦੌਰਾਨ ਕਹਾਸੁਣੀ 'ਚ ਉਨ੍ਹਾਂ ਦੀ ਝੜਪ ਹੋ ਗਈ ਪਰ ਪੁਲਸ ਨੇ ਹਰਕਤ 'ਚ ਆ ਕੇ ਦੋਵੇਂ ਧਿਰਾਂ ਨੂੰ ਮਾਮਲਾ ਦਰਜ ਕਰਨ ਦੀ ਚਿਤਾਵਨੀ ਦੇ ਕੇ ਸ਼ਾਂਤ ਕੀਤਾ। ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਦੀ ਗੈਰ-ਮੌਜਦੂਗੀ 'ਚ ਇੰਸਪੈਕਟਰ ਮਨਜਿੰਦਰ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ 'ਚ ਹਲਕੀ ਜਿਹੀ ਤਕਰਾਰ ਹੋਈ ਸੀ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਜੇ ਉਹ ਸ਼ਾਂਤੀ ਭੰਗ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਜ਼ੂਰਰ ਹੋਵੇਗੀ।


Related News