ਪੰਚਾਇਤੀ ਜ਼ਮੀਨ ''ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼

Sunday, Oct 29, 2017 - 12:23 AM (IST)

ਪੰਚਾਇਤੀ ਜ਼ਮੀਨ ''ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼

ਗੁਰੂਹਰਸਹਾਏ(ਪ੍ਰਦੀਪ)-ਪਿੰਡ ਚੱਕ ਮੇਘਾ ਵਿਰਾਨ (ਪਿੱਪਲੀ ਚੱਕ) ਦੀ ਸਮੂਹ ਗ੍ਰਾਮ ਪੰਚਾਇਤ ਅਤੇ ਅਧਿਕਾਰਤ ਪੰਚ ਬਲਵੀਰ ਸਿੰਘ ਦੀ ਮੌਜੂਦਗੀ 'ਚ ਇਕ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 1 ਕੈਨਾਲ 7 ਮਰਲੇ ਉਪਰ, ਜਿਸ ਦਾ ਖੇਵਟ ਨੰਬਰ 261 ਮੁਰੱਬਾ ਨੰਬਰ 18/311 ਜੋ ਕਿ ਪੰਚਾਇਤ ਦੀ ਮਾਲਕੀ ਜ਼ਮੀਨ ਹੈ, ਕਬਜ਼ਾ ਕਰਨ ਦੀ ਨੀਅਤ ਨਾਲ ਇਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਪਿੰਡ ਦੇ ਇਕ ਵਿਅਕਤੀ ਨੇ ਗ੍ਰਾਮ ਪੰਚਾਇਤ ਦੇ ਨਾਮ ਕਰਵਾਈ ਸੀ ਅਤੇ ਹੁਣ ਇਹ ਵਿਅਕਤੀ ਸੱਤਾ 'ਚ ਹੋਣ ਕਰਕੇ ਇਸ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਕਰ ਰਹੇ ਹਨ। ਪੰਚਾਇਤ ਦੇ ਵਿਅਕਤੀਆਂ ਨੇ ਕਿਹਾ ਕਿ ਪਿੰਡ 'ਚ ਪਹਿਲਾਂ ਹੀ 2 ਗੁਰਦੁਆਰਾ ਸਾਹਿਬ ਹਨ ਅਤੇ ਇਹ ਵਿਅਕਤੀ ਪੰਚਾਇਤੀ ਮਨਜ਼ੂਰੀ ਤੋਂ ਬਿਨਾਂ ਹੀ ਇਸ ਜ਼ਮੀਨ ਉਪਰ ਕਬਜ਼ਾ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ  ਸਾਹਿਬ ਤੋਂ ਇਲਾਵਾ ਸਮੂਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਕਈ ਪੁਲਸ ਅਧਿਕਾਰੀ ਉਕਤ ਵਿਅਕਤੀਆਂ ਨੂੰ ਇਸ ਥਾਂ 'ਤੇ ਹੋ ਰਹੇ ਕਬਜ਼ੇ ਨੂੰ ਲੈ ਕੇ ਰੋਕ ਚੁੱਕੇ ਹਨ ।


Related News