ਕੇਸ ''ਚ ਨਾਮਜ਼ਦ ਮਹਿਲਾ ਨੇ ਕਾਂਸਟੇਬਲ ''ਤੇ ਲਾਏ ਰਿਸ਼ਵਤ ਮੰਗਣ ਦੇ ਦੋਸ਼

10/26/2017 3:38:12 AM

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਥਾਣੇ 'ਚ ਮਹਿਲਾ ਕਾਂਸਟੇਬਲ ਨਾਲ ਧੱਕਾ-ਮੁੱਕੀ ਕਰਨ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦ ਇਸ ਮਾਮਲੇ 'ਚ ਨਾਮਜ਼ਦ ਸਿਮਰਨ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਹਿਲਾ ਕਾਂਸਟੇਬਲ ਨੂੰ 10 ਹਜ਼ਾਰ ਦੀ ਰਿਸ਼ਵਤ ਨਾ ਦੇਣ ਦੀ ਇਵਜ਼ 'ਚ ਉਨ੍ਹਾਂ 'ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁੱਝ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ 'ਚ ਦਰਖਾਸਤ ਦਿੱਤੀ ਸੀ, ਜਿਸ 'ਤੇ ਕਾਰਵਾਈ ਕਰਨ ਦੇ ਇਵਜ਼ 'ਚ ਮਹਿਲਾ ਕਾਂਸਟੇਬਲ ਬਲਵਿੰਦਰ ਕੌਰ ਉਨ੍ਹਾਂ ਤੋਂ ਕਥਿਤ ਤੌਰ 'ਤੇ ਰਿਸ਼ਵਤ ਮੰਗ ਰਹੀ ਸੀ ਅਤੇ ਜਦ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ 'ਤੇ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਉਸ ਨੇ ਪੁਲਸ ਕਮਿਸ਼ਨਰ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਸਾਰੇ ਦੋਸ਼ ਮਨਘੜਤ, ਝੂਠੇ ਅਤੇ ਬੇਬੁਨਿਆਦ
ਇਸ ਮਾਮਲੇ ਦੀ ਸ਼ਿਕਾਇਤਕਰਤਾ ਮਹਿਲਾ ਕਾਂਸਟੇਬਲ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ 'ਤੇ ਲਾਏ ਗਏ ਸਾਰੇ ਦੋਸ਼ ਮਨਘੜਤ ਹਨ, ਝੂਠੇ ਅਤੇ ਬੇਬੁਨਿਆਦੀ ਹਨ। ਉਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਜਨਰਲ ਡਿਊਟੀ 'ਤੇ ਤਾਇਨਾਤ ਹੈ। ਉਸ ਦੀ ਤਾਇਨਾਤੀ ਕਿਸੇ ਵੀ. ਆਈ. ਪੀ. ਦੇ ਆਗਮਨ ਅਤੇ ਸਪੈਸ਼ਲ ਨਾਕਾਬੰਦੀ 'ਤੇ ਹੁੰਦੀ ਹੈ। ਉਸ ਦਾ ਦਰਖਾਸਤਾਂ ਨਾਲ ਡੀਲ ਕਰਨ ਸਬੰਧੀ ਕੋਈ ਕੰਮ ਨਹੀਂ ਹੈ, ਸਗੋਂ ਉਕਤ ਔਰਤਾਂ ਨੇ ਉਸ ਨਾਲ ਧੱਕੇਸ਼ਾਹੀ ਕੀਤੀ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ। 


Related News