ਛੇੜਖਾਨੀ ਤੋਂ ਰੋਕਿਆ ਤਾਂ ਕੀਤੀ ਕੁੱਟਮਾਰ
Tuesday, Sep 19, 2017 - 02:05 AM (IST)
ਬਠਿੰਡਾ(ਪਾਇਲ)-ਲੜਕੀਆਂ ਨਾਲ ਛੇੜਖਾਨੀ ਕਰ ਰਹੇ ਮਨਚਲਿਆਂ ਨੂੰ ਰੋਕਣਾ ਤਿੰਨ ਲੋਕਾਂ ਨੂੰ ਭਾਰੀ ਪੈ ਗਿਆ ਅਤੇ ਮਨਚਲਿਆਂ ਨੇ ਆਪਣੇ 20-25 ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਕਮਲੇਸ਼, ਆਕਾਸ਼ ਕੁਮਾਰ ਤੇ ਰਾਜੂ ਵਾਸੀ ਜਨਤਾ ਨਗਰ ਨੇ ਦੱਸਿਆ ਕਿ ਰਾਤ ਨੂੰ ਕਰੀਬ 10 ਵਜੇ ਉਹ ਰਾਮਲੀਲਾ ਦੇਖ ਰਹੇ ਸਨ ਕਿ ਇਸ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਪਛਾਣ ਵਾਲੀ ਲੜਕੀਆਂ ਨਾਲ ਛੇੜਖਾਨੀ ਕੀਤੀ, ਜਦ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਇਕ ਵਾਰ ਉਹ ਗੁੱਸੇ 'ਚ ਉਥੋਂ ਚਲੇ ਗਏ ਪਰ ਕੁਝ ਹੀ ਸਮੇਂ ਬਾਅਦ ਆਪਣੇ 20-25 ਸਾਥੀਆਂ ਨਾਲ ਲਾਠੀਆਂ ਤੇ ਕ੍ਰਿਪਾਨਾਂ ਲੈ ਕੇ ਵਾਪਸ ਆ ਗਏ ਅਤੇ ਸਾਡੇ 'ਤੇ ਹਮਲਾ ਕਰ ਕੇ ਸਾਨੂੰ ਜ਼ਖਮੀ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
