ਪੁਲਸ ਮੁਲਾਜ਼ਮ ''ਤੇ ਕੁੱਟਮਾਰ ਕਰਨ ਦਾ ਦੋਸ਼
Friday, Sep 01, 2017 - 06:54 AM (IST)

ਤਰਨਤਾਰਨ(ਰਮਨ)-ਪੰਡਤ ਰਾਮ ਵਿਲਾਸ (70) ਪੁੱਤਰ ਰਾਮ ਦੇਵ ਵਾਸੀ ਅੰਮ੍ਰਿਤਸਰ ਰੋਡ ਨੇ ਥਾਣਾ ਸਿਟੀ ਵਿਖੇ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਅਖਬਾਰਾਂ ਦੀ ਏਜੰਸੀ ਵਿਖੇ ਅਖਬਾਰਾਂ ਵੇਚਣ ਦਾ ਕਾਰੋਬਾਰ ਕਰਦਾ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਨੇ ਮਨਜੀਤ ਸਿੰਘ ਨਾਮਕ ਵਿਅਕਤੀ ਜੋ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਅਤੇ ਜਲੰਧਰ ਵਿਖੇ ਡਿਊਟੀ ਕਰਦਾ ਹੈ, ਪਾਸੋਂ ਉਧਾਰ ਲਈਆਂ ਅਖਬਾਰਾਂ ਦੇ 397 ਰੁਪਏ ਮੰਗੇ ਤਾਂ ਉਸ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨਾਲ-ਨਾਲ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।