ਝਗੜੇ ਦੀ ਰੰਜਿਸ਼ ਕਾਰਨ ਰਿਸ਼ਤੇਦਾਰੀ ''ਚ ਆਏ ਵਿਅਕਤੀ ਦੀ ਕੁੱਟਮਾਰ

06/13/2017 2:11:46 AM

ਸੰਗਤ ਮੰਡੀ(ਮਨਜੀਤ)-ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਾਣੀ ਵਾਲੀ ਨਾਲੀ ਦੇ ਝਗੜੇ ਦੀ ਰੰਜਿਸ਼ ਕਾਰਨ ਬੀਤੇ ਦਿਨੀਂ ਰਿਸ਼ਤੇਦਾਰੀ 'ਚ ਆਏ ਇਕ ਵਿਅਕਤੀ ਦੀ ਪਿੰਡ ਦੇ ਹੀ ਪਤੀ-ਪਤਨੀ ਸਣੇ 8 ਵਿਅਕਤੀਆਂ ਵੱਲੋਂ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰ ਦਿੱਤੀ ਗਈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਗੰਗਾ ਨੇ ਰਣਧੀਰ ਸਿੰਘ ਪੁੱਤਰ ਬੰਤਾ ਸਿੰਘ, ਸਿਮਰ ਕੌਰ ਪਤਨੀ ਰਣਧੀਰ ਸਿੰਘ, ਜਸਵਿੰਦਰ ਕੌਰ ਪਤਨੀ ਜਗਸੀਰ ਸਿੰਘ, ਅੰਗਰੇਜ਼ ਸਿੰਘ ਪੁੱਤਰ ਬੰਤਾ ਸਿੰਘ, ਕੁਲਦੀਪ ਸਿੰਘ ਪੁੱਤਰ ਰਣਧੀਰ ਸਿੰਘ, ਜਗਤਾਰ ਸਿੰਘ ਪੁੱਤਰ ਜਗਸੀਰ ਸਿੰਘ, ਸਤਪਾਲ ਸਿੰਘ ਪੁੱਤਰ ਜਗਸੀਰ ਸਿੰਘ ਤੇ ਸ਼ਮਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀਆਨ ਚੱਕ ਅਤਰ ਸਿੰਘ ਵਾਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਵਿਅਕਤੀਆਂ ਨਾਲ ਉਸ ਦਾ ਨਾਲੀ ਦੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਹੀ ਉਕਤ ਵਿਅਕਤੀਆਂ ਵੱਲੋਂ ਜਦ ਉਹ ਚੱਕ ਅਤਰ ਸਿੰਘ ਵਾਲਾ ਰਿਸ਼ਤੇਦਾਰੀ 'ਚ ਗਿਆ ਤਾਂ ਉਸ ਦੀ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News