ਵਿਆਹ ਦੇ ਦੂਜੇ ਦਿਨ ਹੀ ਵੱਡੀ ਮੁਸੀਬਤ ''ਚ ਫਸੇ ਕ੍ਰਿਕਟਰ ਹਰਭਜਨ, ਜਾਣੋ ਕੀ ਹੈ ਪੂਰਾ ਮਾਮਲਾ
Saturday, Oct 31, 2015 - 12:34 PM (IST)

ਜਲੰਧਰ-ਕ੍ਰਿਕਟਰ ਹਰਭਜਨ ਸਿੰਘ ਦੇ ਵਿਆਹ ਨੂੰ ਅਜੇ 2 ਦਿਨ ਹੀ ਹੋਏ ਹਨ ਕਿ ਉਨ੍ਹਾਂ ''ਤੇ ਇਕ ਨਵੀਂ ਮੁਸੀਬਤ ਆ ਖੜ੍ਹੀ ਹੋਈ ਹੈ। ਅਸਲ ''ਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਭੱਜੀ ਖਿਲਾਫ ਗੁਰਦੁਆਰੇ ਅੱਗੇ ਬਾਊਂਸਰ ਖੜ੍ਹੇ ਕਰਨ ਦੇ ਮਾਮਲੇ ''ਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਭੇਜ ਕੇ ਭੱਜੀ ਨੂੰ ਤਲਬ ਕਰਨ ਲਈ ਕਿਹਾ ਹੈ।
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਚਿੱਠੀ ''ਚ ਲਿਖਿਆ ਕਿ ਭੱਜੀ ਨੇ 29 ਅਕਤੂਬਰ ਨੂੰ ਆਪਣੇ ਵਿਆਹ ਸਮਾਰੋਹ ਦੌਰਾਨ ਗੁਰਦੁਆਰੇ ਦੇ ਮੁੱਖ ਦੁਆਰ ''ਤੇ ਬਾਊਂਸਰ ਖੜ੍ਹੇ ਕਰਕੇ ਸੰਗਤਾਂ ਨੂੰ ਅੰਦਰ ਜਾਣੋਂ ਰੋਕਿਆ ਸੀ, ਜੋ ਕਿ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ''ਚ ਪਹਿਲਾ ਮਾਮਲਾ ਹੈ, ਜਦੋਂ ਗੁਰਦੁਆਰੇ ਅੰਦਰ ਜਾਣ ਤੋਂ ਰੋਕਣ ਲਈ ਮੁੱਖ ਦੁਆਰ ''ਤੇ ਬਾਊਂਸਰ ਖੜ੍ਹੇ ਕੀਤੇ ਗਏ ਹੋਣ, ਇਸ ਲਈ ਸ਼੍ਰੀ ਅਕਾਲ ਤਖਤ ਨੂੰ ਭੱਜੀ ਨੂੰ ਤੁਰੰਤ ਤਲਬ ਕਰਨਾ ਚਾਹੀਦਾ ਹੈ ਅਤੇ ਭੱਜੀ ਨੂੰ ਇਸ ਸੰਬੰਧੀ ਮੁਆਫੀ ਵੀ ਮੰਗਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਚਿੱਠੀ ''ਚ ਇਹ ਵੀ ਕਿਹਾ ਕਿ ਭੱਜੀ ਨੇ ਆਪਣੇ ਵਿਆਹ ''ਤੇ ਹੁੱਕਾ ਬਾਰ ਲਾ ਕੇ ਘੋਰ ਅਪਰਾਧ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਇਕ ਇਸ਼ਤਿਹਾਰ ਲਈ ਆਪਣੇ ਵਾਲ ਖੁੱਲ੍ਹੇ ਛੱਡ ਕੇ ਕੇਸਾਂ ਦੀ ਬੇਅਦਬੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭੱਜੀ ਦੇ ਵਿਆਹ ਮੌਕੇ ਪੱਤਰਕਾਰਾਂ ਨਾਲ ਦੁਰਵਿਹਾਰ ਕਰਨ ਵਾਲੇ ਬਾਊਂਸਰਾਂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।