ਵਿਨੋਦ ਕਾਂਬਲੀ ਜਲੰਧਰ ''ਚੋਂ ਲੱਭਣਗੇ ਕ੍ਰਿਕਟ ਦੇ ਹੀਰੇ (ਵੀਡੀਓ)
Saturday, Jun 09, 2018 - 06:57 PM (IST)
ਜਲੰਧਰ— ਕ੍ਰਿਕਟ 'ਚ ਆਪਣਾ ਕਰੀਅਰ ਬਣਾਉਣ ਦੇ ਸੁਪਨਾ ਸਜਾ ਰਹੇ ਨਵੇਂ ਖਿਡਾਰੀਆਂ ਲਈ ਚੰਗੀ ਖਬਰ ਹੈ। ਕ੍ਰਿਕਟਰ ਵਿਨੋਦ ਕਾਂਬਲੀ ਸੈਂਟਰਲ ਪ੍ਰੀਮੀਅਰ ਲੀਗ ਲੈ ਕੇ ਆ ਰਹੇ ਹਨ। ਜਲੰਧਰ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਾਂਬਲੀ ਨੇ ਦੱਸਿਆ ਕਿ ਉਹ ਪੰਜਾਬ 'ਚ ਲੁਕੇ ਹੋਏ ਹੁਨਰ ਦੀ ਤਲਾਸ਼ ਹਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਲੰਧਰ 'ਚ 200 ਬੱਚਿਆਂ ਦੇ ਟ੍ਰਾਇਲ ਲਏ ਜਾਣਗੇ ਅਤੇ ਵਧੀਆ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਹਾਲ ਹੀ 'ਚ ਕ੍ਰਿਕਟਰ ਹਰਭਜਨ ਸਿੰਘ ਭੱਜੀ ਵੱਲੋਂ ਆਪਣੇ ਪਿਤਾ ਦੇ ਨਾਂ 'ਤੇ ਕ੍ਰਿਕਟ ਲੀਗ ਦਾ ਆਯੋਜਨ ਕੀਤਾ ਗਿਆ ਸੀ।