ਕੋਰੋਨਾ ਦਾ ਕਹਿਰ : ਮੋਹਾਲੀ ''ਚ ਰੋਜ਼ਾਨਾ 25 ਤੋਂ ਵੱਧ ਹੋ ਰਹੇ ਅੰਤਿਮ ਸੰਸਕਾਰ

05/07/2021 11:58:20 AM

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਰੂਪੀ ਮਹਾਮਾਰੀ ਨੇ ਮੋਹਾਲੀ ਸਮੇਤ ਪੂਰੇ ਦੇਸ਼ ਨੂੰ ਹੀ ਨਹੀਂ, ਸਗੋਂ ਹੋਰਨਾ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਦਾ ਪਹਿਲਾ ਹਮਲਾ ਜਿੱਥੇ ਵਿਅਕਤੀ ਵਿਸ਼ੇਸ਼ ਦੀ ਸਿਹਤ ਨਾਲ ਖਿਲਵਾੜ ਕਰਨ ’ਤੇ ਹੁੰਦਾ ਹੈ, ਉੱਥੇ ਹੀ ਉਸ ਵਿਅਕਤੀ ਦੀ ਸਿਹਤ ਸੰਭਾਲ ਵਿਚ ਜੁੱਟੇ ਉਸ ਦੇ ਪਰਿਵਾਰਕ ਮੈਂਬਰ ਅਤੇ ਸਕੇ-ਸਬੰਧੀਆਂ ਦੇ ਕੰਮਕਾਰ ਛੁਡਵਾ ਕੇ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਜਿਹੀ ਮਹਾਮਾਰੀ ਦੇ ਨਾਲ ਨਜਿੱਠਣ ਲਈ ਵਪਾਰਕ ਅਦਾਰਿਆਂ ਨੂੰ ਬੰਦ ਕਰ ਕੇ ਲੋਕਾਂ ਨੂੰ ਆਰਥਿਕਤਾ ਦੀ ਡੂੰਘੀ ਦਲਦਲ ਵੱਲ ਧੱਕਿਆ ਹੋਇਆ ਹੈ। ਇਸ ਮਹਾਮਾਰੀ ਕਾਰਨ ਹੀ ਮੋਹਾਲੀ ਦੇ ਸ਼ਮਸ਼ਾਨਘਾਟ ਵਿਚ ਰੋਜ਼ਾਨਾ 25 ਤੋਂ ਵੀ ਵੱਧ ਸੰਸਕਾਰ ਕੀਤੇ ਜਾ ਰਹੇ ਹਨ। ਮਹਾਮਾਰੀ ਦੇ ਪਹਿਲੇ ਪੜਾਅ ਦੌਰਾਨ ਸ਼ਮਸ਼ਾਨਘਾਟ ਵਿਚ ਇਲੈਕਟ੍ਰਿਕ ਕਰੀਮੇਸ਼ਨ ਦੀ ਸਹੂਲਤ ਚਾਲੂ ਕਰ ਦਿੱਤੀ ਗਈ ਸੀ ਪਰ ਉਹ ਕੁੱਝ ਕਾਰਨਾਂ ਕਰ ਕੇ ਬੰਦ ਸੀ ਅਤੇ ਰਿਪੇਅਰ ਦਾ ਕੰਮ ਚੱਲ ਰਿਹਾ ਸੀ, ਜੋ ਕਿ ਅੱਜ ਸ਼ਾਮ ਤਕ ਮੁੜ ਚਾਲੂ ਹੋਣ ਦੀ ਪੂਰੀ ਸੰਭਾਵਨਾ ਹੈ।
11 ਮ੍ਰਿਤਕ ਦੇਹਾਂ ਦਾ ਸੰਸਕਾਰ ਬਾਹਰਲੇ ਸੂਬਿਆਂ ਨਾਲ ਸਬੰਧਿਤ : ਅਮਰਜੀਤ ਜੀਤੀ ਸਿੱਧੂ
ਇਸ ਮਹਾਮਾਰੀ ਦੇ ਦੌਰ ਵਿਚ ਮੋਹਾਲੀ ਵਿਚਲੇ ਸ਼ਮਸ਼ਾਨਘਾਟ ਦੇ ਪ੍ਰਬੰਧਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਮਸ਼ਾਨਘਾਟ ਵਿਚ ਜਿਹੜੀਆਂ ਵੀ ਲੋੜਾਂ ਅਤੇ ਪ੍ਰਬੰਧ ਲੋੜੀਂਦੇ ਸਨ, ਉਹ ਪੂਰੇ ਕਰ ਲਏ ਗਏ ਹਨ ਅਤੇ ਰੋਜ਼ਾਨਾ 11 ਤੋਂ ਵੀ ਵੱਧ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਮੋਹਾਲੀ ਤੋਂ ਬਾਹਰਲੇ ਸੂਬਿਆਂ ਨਾਲ ਸਬੰਧਿਤ ਹੁੰਦਾ ਹੈ। ਅਮਰਜੀਤ ਸਿੰਘ ਜੀਤੀ ਸਿੱਧੂ ਮੇਅਰ ਨੇ ਕਿਹਾ ਕਿ ਮੋਹਾਲੀ ਦੇ ਸ਼ਮਸ਼ਾਨਘਾਟ ਵਿਚ ਮੌਜੂਦਾ ਸਮੇਂ ਵਿਚ ਪ੍ਰਬੰਧਾਂ ਨੂੰ ਵੇਖਣ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿਚ ਮੋਹਾਲੀ ਕਾਰਪੋਰੇਸ਼ਨ ਤੋਂ ਐੱਸ. ਡੀ. ਓ. ਕਮਲਦੀਪ ਅਤੇ ਡਾ. ਤਮੰਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਮੇਅਰ ਮੋਹਾਲੀ ਕਾਰਪੋਰੇਸ਼ਨ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਦੌਰਾਨ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮੌ਼ਜੂਦਾ ਪ੍ਰਬੰਧਾਂ ’ਤੇ ਨਿਗ੍ਹਾ ਰੱਖੀ ਜਾ ਸਕੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਸ਼ੁਰੂ ਹੋ ਚੁੱਕੇ ਹਨ। ਸਮੇਂ ਤੋਂ ਕੋਰੋਨਾ ਕਾਲ ਦੌਰਾਨ ਸਿਹਤ ਵਿਭਾਗ ਅਤੇ ਪਿਛਲੇ ਇਕ ਸਾਲ ਤੋਂ ਵੀ ਵੱਧ ਸਮਾਂ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦੇ ਦੌਰ ਨੂੰ ਸ਼ੁਰੂ ਹੋਇਆ ਹੋ ਚੁੱਕਾ ਹੈ ਪਰ ਮੰਤਰੀ ਅਤੇ ਮੇਅਰ ਦਾ ਭਰਾ ਬਲਬੀਰ ਸਿੱਧੂ ਆਪਣੇ ਵਿਧਾਨ ਸਭਾ ਹਲਕੇ ਮੋਹਾਲੀ ਵਿਚ ਆਕਸੀਜਨ ਦਾ ਇਕ ਵੀ ਪਲਾਂਟ ਨਹੀਂ ਲਵਾ ਸਕਿਆ।
 


Babita

Content Editor

Related News