ਅੰਗਰੇਜ਼ਾਂ ਦੇ ਤਸ਼ੱਦਦ ਦੀ ਯਾਦ ਦਿਵਾਉਂਦੀ ਅੰਮ੍ਰਿਤਸਰ ਦੀ 'ਕ੍ਰਾਲਿੰਗ ਸਟਰੀਟ' (ਵੀਡੀਓ)
Friday, Apr 12, 2019 - 05:14 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਕ੍ਰਾਲਿੰਗ ਸਟ੍ਰੀਟ ਅੱਜ ਵੀ ਅੰਗਰੇਜ਼ਾਂ ਦੇ ਕੀਤੇ ਤਸ਼ੱਦਦ ਨੂੰ ਬਿਆਨਦੀ ਹੈ। ਦੱਸਣਯੋਗ ਹੈ ਕਿ ਜਲਿਆਂਵਾਲੇ ਸਾਕੇ ਤੋਂ ਬਾਅਦ ਅੰਮ੍ਰਿਤਸਰ ਦੀ ਦੁੱਗਲਾਂ ਵਾਲੀ ਗਲੀ ਦੇ ਲੋਕਾਂ ਨੇ ਇਕ ਮਿਸ਼ਨਰੀ ਮਹਿਲਾ ਸ਼ੇਰਵੁਡ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਜਨਰਲ ਡਾਇਰ ਨੇ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਇਸ ਗਲੀ ਵਿਚ ਲੋਕ ਰੇਂਗ ਕੇ ਜਾਣਗੇ, ਜਿਸ ਤੋਂ ਬਾਅਦ ਇਸ ਗਲੀ ਦਾ ਨਾਂ ਕ੍ਰਾਲਿੰਗ ਸਟ੍ਰੀਟ ਪੈ ਗਿਆ। ਅੱਜ ਇਸ ਗਲੀ ਦੇ ਲੋਕਾਂ ਦੀ ਮੰਗ ਹੈ ਕਿ ਗਲੀ ਦਾ ਨਾਂ ਬਦਲ ਕੇ ਸ਼ਹੀਦਾਂ ਦੇ ਨਾਂ 'ਤੇ ਰੱਖਿਆ ਜਾਵੇ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਗਲੀ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ।