ਕੇਸ਼ੋਪੁਰ ਛੰਭ 'ਚ ਪਹਿਲੀ ਵਾਰ ਕ੍ਰੇਨ ਪ੍ਰਜਾਤੀ ਨੇ ਜੰਮੇ ਬੱਚੇ, ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰਗਾਹ ਸੀ ਇਲਾਕਾ

Tuesday, Jan 31, 2023 - 07:57 PM (IST)

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਨਜ਼ਦੀਕੀ ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਲਗਭਗ 800 ਏਕੜ ’ਚ ਫੈਲੇ ਕੇਸ਼ੋਪੁਰ ਛੰਭ ’ਚ ਇਸ ਸਮੇਂ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਦੀ ਪੂਰੀ ਚਹਿਲ ਪਹਿਲ ਹੈ ਅਤੇ ਸਥਾਨਕ ਤੇ ਸੈਲਾਲੀਆਂ ਦੇ ਲਈ ਇਹ ਪੰਛੀ ਆਕਰਸ਼ਨ ਦਾ ਕੇਂਦਰ ਵੀ ਬਣੇ ਹੋਏ ਹਨ। ਬੇਸ਼ੱਕ ਯੂਕ੍ਰੇਨ-ਰੂਸ ਯੁੱਧ ਦਾ ਇਨ੍ਹਾਂ ਪੰਛੀਆਂ ਦੀ ਆਮਦ ’ਤੇ ਅਸਰ ਪਿਆ ਹੈ, ਪਰ ਉਸ ਦੇ ਬਾਵਜੂਦ ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਹੀ ਪ੍ਰਵਾਸੀ ਪੰਛੀ ਆਏ ਹਨ, ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਖਬਰ ਇਹ ਹੈ ਕਿ ਇਸ ਵਾਰ ਇਕ ਕ੍ਰੇਨ ਪ੍ਰਜਾਤੀ ਦੇ ਜੋੜੇ ਨੇ ਦੋ ਬੱਚਿਆਂ ਨੂੰ ਕੇਸ਼ੋਪੁਰ ਛੰਭ ’ਚ ਜਨਮ ਦਿੱਤਾ ਹੈ, ਜੋ ਆਕਰਸ਼ਨ ਦਾ ਕੇਂਦਰ ਹੈ। ਕੇਸ਼ੋਪੁਰ ਛੰਭ ਦੇ ਪ੍ਰਬੰਧਕ ਨਵ ਜਨਮੇ ਬੱਚਿਆਂ ਦੀ ਹਰ ਤਰ੍ਹਾਂ ਨਾਲ ਦੇਖ-ਰੇਖ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਭਗਵੰਤ ਮਾਨ ਕੈਬਨਿਟ 'ਚ ਕਿਹੜਾ ਮੰਤਰੀ ਹੈ ਸੀਨੀਅਰ ਤੇ ਕਿਹੜਾ ਜੂਨੀਅਰ, ਪੜ੍ਹੋ ਪੂਰੀ ਤਰਤੀਬ

ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਸੀ ਕੇਸ਼ੋਪੁਰ ਛੰਭ

ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਰਿਹਾ ਕੇਸ਼ੋਪੁਰ ਛੰਭ ਇਸ ਇਲਾਕੇ ਦੇ ਕੁਝ ਪਿੰਡਾਂ ਦੀ ਲਗਭਗ 800ਏਕੜ ਜ਼ਮੀਨ ’ਚ ਫੈਲਿਆ ਹੋਇਆ ਹੈ। ਇਸ ਕੇਸ਼ੋਪੁਰ ਛੰਭ ’ਚ ਸਦੀਆਂ ਤੋਂ ਵਿਦੇਸ਼ਾਂ ਤੋਂ ਪੰਛੀ ਆਉਂਦੇ ਹਨ ਅਤੇ ਸਰਦੀ ਦਾ ਮੌਸਮ ਖ਼ਤਮ ਹੋਣ ’ਤੇ ਵਾਪਸ ਆਪਣੇ ਆਪਣੇ ਦੇਸ਼ਾਂ ’ਚ ਚੱਲ ਜਾਂਦੇ ਹਨ। ਸਾਈਬੇਰੀਆ, ਅਫਗਾਨਿਸਤਾਨ, ਰੂਸ, ਯੂਕ੍ਰੇਨ ਸਮੇਤ ਹੋਰ ਉਹ ਦੇਸ਼ ਜਿੱਥੇ ਇਨ੍ਹਾਂ ਦਿਨਾਂ ’ਚ ਬਰਫ ਜ਼ਿਆਦਾ ਪੈਂਦੀ ਹੈ, ਉੱਥੋਂ ਇਹ ਪੰਛੀ ਇਸ ਕੇਸ਼ੋਪੁਰ ਛੰਭ ’ਚ ਆਉਂਦੇ ਹਨ। ਕਾਫੀ ਸਾਲ ਪਹਿਲਾਂ ਤਾਂ ਇਨ੍ਹਾਂ ਪ੍ਰਵਾਸ਼ੀ ਪੰਛੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਉੱਪਰ ਹੁੰਦੀ ਸੀ, ਪਰ ਕੁਝ ਲੋਕਾਂ ਵੱਲੋਂ ਇਨ੍ਹਾਂ ਪੰਛੀਆਂ ਦਾ ਸ਼ਿਕਾਰ ਕਰਨ ਦੇ ਕਾਰਨ ਹੋਲੀ-ਹੋਲੀ ਇਹ ਗਿਣਤੀ 10-12 ਹਜ਼ਾਰ ਤੱਕ ਪਹੰੁਚ ਗਈ ਸੀ, ਪਰ ਪ੍ਰਸ਼ਾਸ਼ਨ ਅਤੇ ਸਬੰਧਿਤ ਵਿਭਾਗ ਵੱਲੋਂ ਸਰਗਰਮੀ ਦਿਖਾਉਣ ਨਾਲ ਹੁਣ ਇਹ ਆਂਕੜਾ 20 ਹਜ਼ਾਰ ਤੱਕ ਪਹੁੰਚ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ

ਇਨ੍ਹਾਂ ਨਵੇਂ ਬੱਚੇ ਪੰਛੀਆਂ ਬਾਰੇ ਕੀ ਕਹਿਣਾ ਹੈ ਅਧਿਕਾਰੀਆਂ ਦਾ

ਕ੍ਰੇਨ ਪ੍ਰਜਾਤੀ ਦੇ ਕ੍ਰੇਨ ਜੋੜੇ ਵੱਲੋਂ ਇਸ ਛੰਭ ’ਚ ਦੋ ਬੱਚਿਆਂ ਨੂੰ ਜਨਮ ਦੇਣ ਸਬੰਧੀ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਦੀ ਵੀ ਇੱਥੇ ਕਿਸੇ ਪ੍ਰਵਾਸੀ ਪੰਛੀ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਸੀ, ਪਰ ਇਸ ਵਾਰ ਇਕ ਕ੍ਰੇਨ ਜੋੜੇ ਦੇ ਨਾਲ ਦੋ ਬੱਚੇ ਘੁੰਮਦੇ ਵੇਖੇ ਜਾ ਰਹੇ ਹਨ। ਜੋ ਲੋਕਾਂ ਦੇ ਲਈ ਆਕਰਸ਼ਨ ਦਾ ਕੇਂਦਰ ਹੈ। ਇਨ੍ਹਾਂ ਬੱਚਿਆਂ ਦੀ ਉਮਰ 15-20 ਦਿਨ ਤੋਂ ਜ਼ਿਆਦਾ ਨਹੀਂ ਲੱਗਦੀ ਅਤੇ ਇਹ ਸਾਰਾ ਦਿਨ ਆਪਣੇ ਮਾਤਾ-ਪਿਤਾ ਦੇ ਨਾਲ ਹੀ ਵੇਖੇ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਸਟਾਫ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਸਬੰਧੀ ਹਰ ਪ੍ਰਬੰਧ ਕਰ ਰਹੇ ਹਾਂ। ਮੌਸਮ ਦੀ ਤਬਦੀਲੀ ਦੇ ਬਾਅਦ ਇਹ ਬੱਚੇ ਇੱਥੇ ਰਹਿੰਦੇ ਹਨ ਜਾਂ ਵਾਪਸ ਚੱਲ ਜਾਣਗੇ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸੰਭਾਵਨਾ ਸੀ ਕਿ ਕੇਸ਼ੋਪੁਰ ਛੰਭ ’ਚ ਲਗਭਗ 30 ਹਜ਼ਾਰ ਪ੍ਰਵਾਸ਼ੀ ਪੰਛੀ ਆਉਣਗੇ, ਪਰ ਯੂਕ੍ਰੇਨ-ਰੂਸ ਯੁੱਧ ਦੇ ਕਾਰਨ ਇਸ ਵਾਰ ਅਜੇ ਤੱਕ ਲਗਭਗ 20 ਹਜ਼ਾਰ ਹੀ ਪ੍ਰਵਾਸ਼ੀ ਪੰਛੀ ਆਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News