ਭਾਖੜਾ ਨਹਿਰ ਦੇ ਕਿਨਾਰੇ ਦੀਆਂ ਟਾਈਲਾਂ ਬੈਠਣ ਨਾਲ ਪਿਆ ਪਾੜ, ਦਹਿਸ਼ਤ ’ਚ ਲੋਕ, BBMB ਦਾ ਅਹਿਮ ਬਿਆਨ

Monday, Mar 11, 2024 - 04:19 PM (IST)

ਭਾਖੜਾ ਨਹਿਰ ਦੇ ਕਿਨਾਰੇ ਦੀਆਂ ਟਾਈਲਾਂ ਬੈਠਣ ਨਾਲ ਪਿਆ ਪਾੜ, ਦਹਿਸ਼ਤ ’ਚ ਲੋਕ, BBMB ਦਾ ਅਹਿਮ ਬਿਆਨ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪਿੰਡ ਡਾਢੀ ਨਜ਼ਦੀਕ ਭਾਖੜਾ ਨਹਿਰ ਦੇ ਕਿਨਾਰੇ ਲੱਗੀਆਂ ਟਾਈਲਾਂ ਬੈਠਣ ਕਾਰਨ ਨਹਿਰ ਨੂੰ ਪਾੜ ਪੈ ਗਿਆ ਹੈ। ਪਿੰਡ ਡਾਢੀ ਦੇ ਲੋਕਾਂ ਨੂੰ ਜਦੋਂ ਭਾਖੜਾ ਨਹਿਰ ਦੀ ਸਾਈਡ ਬੈਠਣ ਬਾਰੇ ਪਤਾ ਲੱਗਾ ਤਾਂ ਉਹ ਕਾਫ਼ੀ ਘਬਰਾ ਗਏ ਅਤੇ ਉਹ ਭਾਖੜਾ ਨਹਿਰ ਵੱਲ ਬੈਠੀਆਂ ਸਲੈਬਾਂ ਵੇਖਣ ਲਈ ਚਲ ਪਏ। ਨਹਿਰ ਦੇ ਧਸੇ ਹਿੱਸੇ ਨੂੰ ਠੀਕ ਕਰਨ ਲਈ ਲਈ ਬੀ. ਬੀ. ਐੱਮ. ਬੀ. ਦੇ ਅਧਿਕਾਰੀ ਵੀ ਆਪਣੇ ਕਰਮਚਾਰੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਪਿੰਡ ਡਾਢੀ ਨਜ਼ਦੀਕ ਪਿੰਡ ਦੇ ਕੁਝ ਲੋਕਾਂ ਨੇ ਸ੍ਰੀ ਕੀਰਤਪੁਰ ਸਾਹਿਬ-ਰੋਪੜ ਕੌਮੀ ਮਾਰਗ ਵਾਲੀ ਸਾਈਡ ਭਾਖਡ਼ਾ ਨਹਿਰ ਕਿਨਾਰੇ 'ਤੇ ਲੱਗੀਆਂ ਟਾਈਲਾਂ ਬੈਠਣ ਕਾਰਨ ਨਹਿਰ ਨੂੰ ਪਏ ਹੋਏ ਪਾਡ਼ ਨੂੰ ਵੇਖਿਆ, ਜਿਸ ਦੇ ਹੇਠਾਂ ਤੋਂ ਨਹਿਰ ਦਾ ਪਾਣੀ ਲਗਾਤਾਰ ਮਿੱਟੀ ਖੋਰ ਰਿਹਾ ਸੀ ਅਤੇ ਮਿੱਟੀ ਖੁਰਨ ਨਾਲ ਇਸ ਦੇ ਪਾਡ਼ ਦਾ ਸਾਈਜ਼ ਵਧਦਾ ਜਾ ਰਿਹਾ ਸੀ। ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਨੂੰ ਦਿੱਤੀ, ਜਿਨ੍ਹਾਂ ਵੱਲੋਂ ਤੁਰੰਤ ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਇਸ ਬਾਰੇ ਦੱਸਿਆ ਗਿਆ, ਜਿੰਨਾਂ ਨੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਆ ਕੇ ਨਹਿਰ ਨੂੰ ਪਏ ਹੋਏ ਪਾੜ ਨੂੰ ਰੇਤੇ ਦੀਆਂ ਬੋਰੀਆਂ ਨਾਲ ਭਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਵਿਦੇਸ਼ੋਂ ਆਈ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਮਰੀਕਾ 'ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਹੋਈ ਮੌਤ

PunjabKesari

ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ
ਮੌਕੇ 'ਤੇ ਪੁੱਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਉਕਤ ਨਹਿਰ ਦੇ ਬੈਠਣ ਬਾਰੇ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਇਸ ਦੀ ਸਾਰੀ ਜਾਣਕਾਰੀ ਬੀ. ਬੀ. ਐੱਮ. ਬੀ. ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਹਡ਼ੇ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਪਰ ਰਾਹਤ ਕਾਰਜ ਕਰਨ ਲਈ ਪਹੁੰਚ ਗਏ ਹਨ।

PunjabKesari

ਕੀ ਕਹਿਣਾ ਹੈ ਜੇ. ਈ. ਦਾ
ਮੌਕੇ ਤੇ ਪਹੁੰਚੇ ਬੀ. ਬੀ. ਐੱਮ. ਬੀ. ਦੇ ਜੇ. ਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਭਾਖੜਾ ਨਹਿਰ ਦੀ ਸਾਈਡ ਕਿਨਾਰੇ ਤੋਂ ਕੁਝ ਟਾਈਲਾਂ ਬੈਠੀਆਂ ਹਨ, ਜਿੰਨਾਂ ਨੂੰ ਸਹੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।

PunjabKesari

ਕੀ ਕਹਿਣਾ ਹੈ ਐੱਸ. ਡੀ. ਓ. ਦਾ
ਮੌਕੇ ਤੇ ਪੁੱਜੇ ਬੀ. ਬੀ. ਐੱਮ. ਬੀ. ਦੇ ਐੱਸ. ਡੀ. ਓ. ਸਤਿੰਦਰ ਸਿੰਘ ਨੇ ਕਿਹਾ ਕਿ ਨਹਿਰ ਵਿਚ ਪਾਣੀ ਘੱਟ ਵੱਧ ਹੋਣ ਨਾਲ ਜਾਂ ਮੀਂਹ ਪੈਣ ਨਾਲ ਕਈ ਵਾਰ ਸਲੈਬਾਂ/ਟਾਈਲਾਂ ਬੈਠ ਜਾਂਦੀਆਂ ਹਨ ਹੁਣ ਜੋ ਟਾਈਲਾਂ ਬੈਠੀਆਂ ਹਨ, ਉਸ ਦਾ ਸਾਈਜ਼ ਇਕ ਸਲੈਬ ਜਿੰਨਾ ਕਰੀਬ 10 ਫੁੱਟ ਚੌੜਾ ਅਤੇ 10 ਫੁੱਟ ਲੰਮਾ ਹੈ, ਉਸ ਥਾਂ ’ਤੇ ਪਏ ਪਾੜ ਨੂੰ ਭਰਨ ਲਈ ਕਰੀਬ 150 ਰੇਤੇ ਦੀਆਂ ਬੋਰੀਆਂ ਲਗ ਜਾਣਗੀਆਂ। ਨਹਿਰ ਦੇ ਬੈਠੇ ਹਿੱਸੇ ਨੂੰ ਠੀਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

shivani attri

Content Editor

Related News