ਬਟਾਲਾ ਫੈਕਟਰੀ ਧਮਾਕੇ ਮਾਮਲੇ ''ਚ ਮਾਲਕ ਖਿਲਾਫ ਐੱਫ. ਆਈ. ਆਰ. ਦਰਜ

09/05/2019 6:12:21 PM

ਬਟਾਲਾ — ਬੀਤੇ ਦਿਨ ਬਟਾਲਾ 'ਚ ਹੋਏ ਫੈਕਟਰੀ ਬੰਬ ਧਮਾਕੇ ਦੇ ਮਾਮਲੇ 'ਚ ਫੈਕਟਰੀ ਮਾਲਕ ਖਿਲਾਫ ਪਹਿਲੀ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ। ਫੈਕਟਰੀ ਮਾਲਕ ਜਸਪਾਲ ਸਿੰਘ ਖਿਲਾਫ ਗੈਰ ਇਰਾਦਾ ਕਤਲ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬਟਾਲਾ 'ਚ ਹੋਏ ਫੈਕਟਰੀ ਧਮਾਕੇ 'ਚ ਕਰੀਬ 23 ਲੋਕਾਂ ਦੀ ਮੌਤ ਹੋ ਗਈ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏਹਨ। ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਹਨ। PunjabKesari

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ 50-50 ਹਹਜ਼ਾਰ ਅਤੇ ਘੱਟ ਜ਼ਖਮੀ ਹੋਏ ਲੋਕਾਂ ਨੂੰ 25-25 ਹਜ਼ਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

PunjabKesari

ਇਸ ਹਾਦਸੇ ਨੇ ਜਿੱਥੇ ਲੋਕਾਂ ਦੇ ਦਿਲਾਂ ਝੰਜੋੜ ਦਿੱਤਾ ਹੈ, ਉਥੇ ਹੀ ਲੋਕਾਂ ਦਾ ਗੁੱਸਾ ਵੀ ਫੁਟ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰੇ ਜਮ ਕੇ ਭੜਾਸ ਕੀਤੀ ਹੈ।

PunjabKesari

PunjabKesari


shivani attri

Content Editor

Related News