8.49 ਕਰੋੜ ਦੀ ਲੁੱਟ ਮਾਮਲੇ 'ਚ CP ਮਨਦੀਪ ਸਿੱਧੂ ਦੇ ਅਹਿਮ ਖ਼ੁਲਾਸੇ, 2 ਹੋਰ ਬੰਦੇ ਕੀਤੇ ਕਾਬੂ
Monday, Jun 19, 2023 - 05:27 PM (IST)
ਲੁਧਿਆਣਾ : ਲੁਧਿਆਣਾ 'ਚ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਚੋਰੀ ਕਰਨ ਵਾਲੇ ਚੋਰਾਂ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਨੂੰ ਫੜ੍ਹਨ ਲਈ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਲਾਨਿੰਗ ਤਹਿਤ ਹੀ ਫਰੂਟੀ ਦਾ ਲੰਗਰ ਲਾਇਆ ਗਿਆ ਸੀ।
ਇਹ ਵੀ ਪੜ੍ਹੋ : ਪਾਰਕ 'ਚ ਭਰਾ ਦੀ ਲਾਸ਼ ਦੇਖ ਸੁੱਧ-ਬੁੱਧ ਖੋਹ ਬੈਠੀ ਭੈਣ, ਵੀਡੀਓ ਦੇਖ ਤੁਸੀਂ ਵੀ ਹੋ ਜਾਵੋਗੇ ਭਾਵੁਕ
ਉਨ੍ਹਾਂ ਨੇ ਇਸ ਕਾਂਡ ਦੇ ਕਿੰਗਪਿੰਨ ਮਨਜਿੰਦਰ ਸਿੰਘ ਉਰਫ਼ ਮਨੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਕਿ ਮਨੀ ਨੇ ਬਾਕੀ ਸਭ ਦੋਸ਼ੀਆਂ ਨੂੰ ਕਿਹਾ ਸੀ ਕਿ ਜੇਕਰ ਉਹ ਲੁੱਟ ਦਾ ਪੈਸਾ ਖ਼ਰਚਣਗੇ ਤਾਂ ਫੜ੍ਹੇ ਜਾਣਗੇ ਕਿਉਂਕਿ ਇਸ 'ਚ ਇਕ ਚਿੱਪ ਲੱਗੀ ਹੋਈ ਹੈ। ਇਸ ਤੋਂ ਬਾਅਦ 2 ਲੋਕਾਂ ਨੇ ਘਟਨਾ ਵਾਲੀ ਕਾਰ ਦਾ ਸ਼ੀਸ਼ਾ ਤੋੜ ਕੇ ਇਸ 'ਚੋਂ ਕੈਸ਼ ਕੱਢ ਲਿਆ ਪਰ ਪੁਲਸ ਨੇ 16 ਦੋਸ਼ੀਆਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ 7 ਕਰੋੜ ਦੇ ਕਰੀਬ ਨਕਦੀ ਵੀ ਬਰਾਮਦ ਕੀਤੀ ਗਈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਦੋਸ਼ੀ ਆਮ ਜਿਹੇ ਕੰਮਕਾਰ ਹੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅਭੀ ਨਾਂ ਦਾ ਦੋਸ਼ੀ ਖ਼ੁਦ ਚੋਰੀ ਦੇ ਪੈਸੇ ਲੈ ਕੇ ਪੁਲਸ ਥਾਣੇ ਆਇਆ ਅਤੇ ਆਪਣੀ ਗਲਤੀ ਮੰਨਣ ਲੱਗਾ। ਇਸ ਤੋਂ ਇਲਾਵਾ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ