ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਵੈਟਰਨਰੀ ਮੋਬਾਇਲ ਵੈਨ ਚਲਾਈ ਜਾਵੇ
Monday, Feb 12, 2018 - 10:51 AM (IST)
ਤਰਨਤਾਰਨ (ਵਾਲੀਆ) - ਸਾਡੇ ਸਮਾਜ 'ਚ ਭਾਵੇਂ ਗਾਂ ਦਾ ਸਤਿਕਾਰ ਗਊਮਾਤਾ ਕਹਿ ਕੇ ਕੀਤਾ ਜਾਂਦਾ ਹੈ ਪਰ ਅਜਿਹਾ ਕੁੱਝ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ ਹੈ। ਥਾਂ-ਥਾਂ 'ਤੇ ਬੇਸਹਾਰਾ ਗਊਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਲੋਕਾਂ ਵੱਲੋਂ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਹੈ, ਜਿਸ ਕਰ ਕੇ ਇਨ੍ਹਾਂ ਦੀਹਾਲਤ ਤਰਸਯੋਗ ਬਣੀ ਹੋਈ ਹੈ।
ਮੁਰਾਦਪੁਰ ਦੇ ਵਸਨੀਕਾਂ ਵੱਲੋਂ ਇਕ ਹਫਤੇ ਤੋਂ ਬੀਮਾਰ ਪਈ ਗਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਉਸ ਲਈ ਦਵਾਈ ਟੀਕੇ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਫਸੋਸ ਦੀ ਗੱਲ ਇਹ ਵੀ ਹੈ ਕਿ ਜਿਸ ਥਾਂ 'ਤੇ ਗਾਂ ਬੀਮਾਰੀ ਦੀ ਹਾਲਤ 'ਚ ਡਿੱਗੀ ਹੋਈ ਹੈ, ਉਥੋਂ ਕੁੱਝ ਹੀ ਦੂਰੀ 'ਤੇ ਗਊਸ਼ਾਲਾ ਹੈ ਪਰ ਗਊਸ਼ਾਲਾ ਵਾਲੇ ਦੁੱਧ ਦੇਣ ਵਾਲੇ ਪਸ਼ੂ ਦੀ ਹੀ ਸਾਂਭ-ਸੰਭਾਲ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਵਧ ਰਹੀ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਮੋਬਾਇਲ ਵੈਨ ਚਲਾਈ ਜਾਵੇ, ਜਿਸ ਵਿਚ ਵੈਟਰਨਰੀ ਡਾਕਟਰ ਤੇ ਹੋਰ ਸਟਾਫ ਮੌਜੂਦ ਹੋਵੇ ਜੋ ਇਨ੍ਹਾਂ ਨੂੰ ਹੋ ਰਹੀਆਂ ਬੀਮਾਰੀਆਂ ਦਾ ਇਲਾਜ ਹੋ ਸਕੇ।
