ਹੁਣ ਸਿਹਤ ਵਿਭਾਗ ਘਰ-ਘਰ ਜਾ ਕੇ ਲਾਏਗਾ ''ਕੋਵਿਡ'' ਵੈਕਸੀਨ

06/01/2022 12:04:16 PM

ਚੰਡੀਗੜ੍ਹ (ਪਾਲ) : ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਸ਼ੁਰੂ ਹੋਇਆਂ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਘੱਟ ਹੁੰਦੇ ਮਾਮਲਿਆਂ ਕਾਰਨ ਕੋਵਿਡ ਵੈਕਸੀਨੇਸ਼ਨ ਵਿਚ ਤੇਜ਼ੀ ਨਹੀਂ ਆ ਰਹੀ ਹੈ। ਵੈਕਸੀਨੇਸ਼ਨ ਦਾ ਆਪਣਾ ਟੀਚਾ ਹਾਸਲ ਕਰਨ ਅਤੇ ਛੇਤੀ ਤੋਂ ਛੇਤੀ ਬੱਚਿਆਂ ਨੂੰ ਕੋਵਿਡ ਪ੍ਰਤੀ ਸੇਫ਼ਟੀ ਦੇਣ ਲਈ ਹੁਣ ਸਿਹਤ ਵਿਭਾਗ ਘਰ-ਘਰ ਜਾ ਕੇ ਬੱਚਿਆਂ ਨੂੰ ਵੈਕਸੀਨ ਲਾਉਣ ਦੀ ਤਿਆਰੀ ਵਿਚ ਹੈ। ਸਿਹਤ ਵਿਭਾਗ ਇਸ ਲਈ ਹਰ ਘਰ ਦਸਤਕ 2.0 ਕੋਵਿਡ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਮੁਹਿੰਮ ਦੇ ਸ਼ੁਰੂਆਤੀ ਦੌਰ ਵਿਚ ਫ਼ਿਲਹਾਲ ਸ਼ਹਿਰ ਦੇ 5 ਏਰੀਆ ਹੀ ਇਸ ਵਿਚ ਕਵਰ ਕੀਤੇ ਜਾਣਗੇ, ਜਿਸ ਵਿਚ ਧਨਾਸ, ਦੜਵਾ, ਹੱਲੋ ਮਾਜਰਾ, ਕੈਬਾਲਾ ਅਤੇ ਕਜੇਹੜੀ ਵਿਚ ਇਹ ਮੁਹਿੰਮ ਸ਼ੁਰੂ ਹੋਵੇਗੀ। 1 ਜੂਨ ਤੋਂ 31 ਜੁਲਾਈ ਤਕ ਮੁਹਿੰਮ ਤਹਿਤ ਬਚੇ ਹੋਏ ਲੋਕਾਂ ਨੂੰ ਕਵਰ ਕੀਤਾ ਜਾਵੇਗਾ, ਜਿਸ ਵਿਚ 12 ਤੋਂ 14 ਸਾਲ ਤਕ ਦਾ ਬੱਚਿਆਂ ਦਾ ਗਰੁੱਪ ਹੈ, ਜਿਨ੍ਹਾਂ ਨੂੰ ਕੋਰਬੋਵੈਕਸ ਅਤੇ 15 ਤੋਂ 18 ਸਾਲ ਦੇ ਬੱਚਿਆਂ ਦੇ ਗਰੁੱਪ ਨੂੰ ਕੋਵੈਕਸੀਨ ਨਾਲ ਹੀ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਲਾਈ ਜਾਵੇਗੀ। ਸੈਂਟਰ ਵਲੋਂ ਸਟੇਟ ਅਤੇ ਯੂ. ਟੀ. ਨੂੰ ਕੋਵਿਡ ਖ਼ਿਲਾਫ਼ ਹਰ ਘਰ ਦਸਤਕ ਕਰਨ ਦਾ ਨਿਰਦੇਸ਼ ਮਿਲਿਆ ਹੋਇਆ ਹੈ।
15 ਤੋਂ 18 ਸਾਲ ਦਾ ਹੌਲੀ ਹੋ ਰਿਹਾ ਹੈ ਦੂਜੀ ਡੋਜ਼ ਦਾ ਪ੍ਰੋਸੈੱਸ
15 ਤੋਂ 18 ਸਾਲ ਦੇ ਬੱਚਿਆਂ ਦਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਇਆਂ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ। ਇਸ ਏਜ ਗਰੁੱਪ ਦਾ ਟੀਚਾ ਸ਼ਹਿਰ ਵਿਚ 72000 ਹੈ। ਪਹਿਲੀ ਡੋਜ਼ ਹਾਲਾਂਕਿ ਹੁਣ ਤਕ ਸਾਰਿਆਂ ਨੂੰ ਲੱਗ ਚੁੱਕੀ ਹੈ, ਜਿਸ ਦੀ ਦਰ 101.27 ਹੈ ਪਰ ਦੂਜੀ ਡੋਜ਼ ਦੀ ਦਰ 64.74 ਤਕ ਹੀ ਹੋਈ ਹੈ। ਡਾਕਟਰਾਂ ਦੀ ਮੰਨੀਏ ਤਾਂ ਕੋਵਿਡ ਦੇ ਘੱਟ ਹੁੰਦੇ ਮਾਮਲਿਆਂ ਦੀ ਇਕ ਵੱਡੀ ਵਜ੍ਹਾ ਵੈਕਸੀਨੇਸ਼ਨ ਹੈ। ਜਦੋਂ ਕੇਸ ਵਧਣੇ ਸ਼ੁਰੂ ਹੋਏ ਸਨ, ਉਸ ਸਮੇਂ ਵੈਕਸੀਨੇਸ਼ਨ ਵੀ ਤੇਜ਼ ਹੋ ਜਾਂਦੀ ਹੈ। ਲੋਕਾਂ ਵਿਚ ਕੋਵਿਡ ਦਾ ਖੌਫ਼ ਹੁੰਦਾ ਹੈ ਪਰ ਜਿਸ ਤਰ੍ਹਾਂ ਕੇਸ ਅਜੇ ਉੱਪਰ-ਥੱਲੇ ਚੱਲ ਰਹੇ ਹਨ, ਉਸ ਨਾਲ ਹੀ ਕੋਵਿਡ ਨਿਯਮਾਂ ਸਬੰਧੀ ਵੀ ਕੋਈ ਸਖ਼ਤੀ ਨਹੀਂ। ਇਸ ਲਈ ਵੈਕਸੀਨੇਸ਼ਨ ਦੀ ਰਫ਼ਤਾਰ ਵੀ ਹੌਲੀ ਹੋਈ ਹੈ।
12 ਤੋਂ 14 ਸਾਲ ਤਕ ਦੇ ਬੱਚਿਆਂ ਦੀ ਪਹਿਲੀ ਡੋਜ਼ ਵੀ ਨਹੀਂ ਹੋਈ 100 ਫ਼ੀਸਦੀ
ਉੱਥੇ ਹੀ 12 ਤੋਂ 14 ਸਾਲ ਦੇ ਬੱਚਿਆਂ ਦੇ ਏਜ ਗਰੁੱਪ ਨੂੰ ਦੇਖੀਏ ਤਾਂ ਇਨ੍ਹਾਂ ਦਾ ਕੁੱਲ ਟੀਚਾ ਸ਼ਹਿਰ ਵਿਚ 45000 ਹੈ, ਜਦੋਂ ਕਿ ਅਜੇ ਤੱਕ ਪਹਿਲੀ ਦੀ ਦਰ 71.52 ਹੈ, ਜਦੋਂ ਕਿ ਦੂਜੀ ਡੋਜ਼ ਦੀ ਦਰ 28.18 ਤਕ ਪਹੁੰਚੀ ਹੈ। ਪਿਛਲੇ ਇਕ ਹਫ਼ਤੇ ਵਿਚ ਰੋਜ਼ਾਨਾ ਐਵਰੇਜ 463 ਬੱਚਿਆਂ ਨੇ ਵੈਕਸੀਨ ਲਵਾਈ ਹੈ। ਉੱਥੇ ਹੀ 18 ਸਾਲਾਂ ਤੋਂ ਉੱਪਰ ਦੇ ਲੋਕਾਂ ਦਾ ਗ੍ਰਾਫ਼ ਸ਼ਹਿਰ ਵਿਚ ਚੰਗਾ ਹੈ। 128.86 ਫ਼ੀਸਦੀ ਲੋਕ ਪਹਿਲੀ ਡੋਜ਼ ਲੈ ਚੁੱਕੇ ਹਨ, ਜਦੋਂ ਕਿ 107.36 ਫ਼ੀਸਦੀ ਲੋਕ ਵੈਕਸੀਨ ਦੀ ਦੂਜੀ ਡੋਜ਼ ਵੀ ਲਵਾ ਚੁੱਕੇ ਹਨ।


Babita

Content Editor

Related News