ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)
Monday, May 18, 2020 - 03:27 PM (IST)
ਜਲੰਧਰ (ਬਿਊਰੋ) - ਅਮਰੀਕਾ 'ਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਵੈਕਸੀਨ ਦਾ ਟ੍ਰਾਇਲ ਕੀਤਾ ਹੈ। ਇਹ ਟਰਾਇਲ ਰਿਸਿਸ ਮਕੈਕ ਨਸਲ ਦੇ 6 ਬਾਂਦਰਾਂ 'ਤੇ ਕੀਤਾ ਗਿਆ ਹੈ। ਦੱਸ ਦੇਈਏ ਕਿ ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿ ਇਸ ਨਸਲ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਮਨੁੱਖਾਂ ਨਾਲ ਬਹੁਤ ਹੱਦ ਤੱਕ ਮਿਲਦੀ ਜੁਲਦੀ ਹੈ। ਇਨ੍ਹਾਂ ਬਾਂਦਰਾਂ ਨੂੰ ਪਹਿਲਾਂ ਕੋਵਿਡ-19 ਵਾਲੇ ਵਾਇਰਸ ਨਾਲ ਇਨਫੈਕਟ ਕੀਤਾ ਗਿਆ ਅਤੇ ਫਿਰ ਉਹ ਬਣੀ ਵੈਕਸੀਨ ਇਨ੍ਹਾਂ ’ਤੇ ਵਰਤੀ ਗਈ। ਇਹ ਟਰਾਇਲ ਕਾਮਯਾਬ ਰਿਹਾ, ਕਿਉਂਕਿ ਇਸ ਦੇ ਅਸਰ ਕਾਰਨ ਬਾਂਦਰਾਂ ਦੇ ਫੇਫੜਿਆਂ ਅਤੇ ਸਾਹ ਨਾਲੀਆਂ ’ਚ ਵਾਇਰਸ ਘੱਟ ਮਾਤਰਾ ਵਿਚ ਹੀ ਮਿਲਿਆ ਹੈ। ਇਸ ਕਰਕੇ ਹੁਣ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਛੇਤੀ ਬਣਨ ਦੀ ਉਮੀਦ ਜਾਗੀ ਹੈ।
ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’
ਇਸ ਸਬੰਧ ’ਚ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਟੀਕਾਕਰਨ ਦਾ ਬਾਂਦਰਾਂ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ, ਸਗੋਂ ਟੀਕੇ ਮਗਰੋਂ ਉਨ੍ਹਾਂ ਨੂੰ ਨਮੂਨੀਆ ਵੀ ਨਹੀਂ ਹੋਇਆ, ਜੋ ਕਿ ਚੰਗੀ ਗੱਲ ਹੈ। ਇਹ ਟੀਕਾਕਰਨ ਵਾਇਰਸ ਦੇ ਇਕ ਵਿਸ਼ੇਸ਼ 'ਸਪਾਇਕ' ਦੇ ਛੋਟੇ ਜਿਹੇ ਹਿੱਸੇ ਤੋਂ ਤਿਆਰ ਕੀਤਾ ਗਿਆ ਹੈ। ਟੀਕਾ ਲਾਉਣ ਤੋਂ ਬਾਅਦ ਉਮੀਦ ਇਹੀ ਸੀ ਕਿ ਇਸ ਨਾਲ ਬਾਂਦਰਾਂ ਦੇ ਸਰੀਰ ’ਚ ਵਾਇਰਸ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਹੋਣਗੀਆਂ। ਅਤੇ ਇੰਜ ਹੀ ਹੋਇਆ ਉਨ੍ਹਾਂ ਦੇ ਸਰੀਰ ਵਿਚ ਐਂਟੀ ਬਾਡੀਜ਼ ਵਿਕਸਿਤ ਹੋਈਆਂ ਅਤੇ ਉਹ ਵਾਇਰਸ ਨੂੰ ਖਤਮ ਕਰਨ ਵਿਚ ਕਾਮਯਾਬ ਰਹੇ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਵੈਕਸੀਨ ਮਨੁੱਖ ਦੇ ਇਲਾਜ ਲਈ ਕਾਰਗਰ ਸਿੱਧ ਹੁੰਦੀ ਹੈ ਜਾਂ ਨਹੀਂ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’
ਪੜ੍ਹੋ ਇਹ ਵੀ ਖਬਰ - ਪੰਜਾਬ ਖਿੜਕੀ-4 : ਮਹਾਰਾਣੀ ਜਿੰਦਾਂ ਦੀਆਂ ਦੋ ਇਤਿਹਾਸਕ ਚਿੱਠੀਆਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਖੋਜਾਂ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਮਨੁੱਖ 'ਤੇ ਅਸਰ ਕਰਨ ਵਾਲੀ ਕੋਰੋਨਾ ਵਾਇਰਸ ਵੈਕਸੀਨ ਦੀ ਪੁਸ਼ਟੀ ਨਹੀਂ ਹੋਈ। ਕਈ ਮੁਲਕ ਪਲਾਜ਼ਮਾ ਥੈਰੇਪੀ ਦਾ ਵੀ ਸਹਾਰਾ ਲੈ ਰਹੇ ਹਨ। ਜਿਸ ਨੂੰ ਭਾਰਤ ਨੇ ਵੀ ਵਰਤ ਕੇ ਵੇਖਿਆ ਹੈ ਸਭ ਤੋਂ ਪਹਿਲਾਂ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਨੂੰ ਇਹ ਟਰਾਇਲ ਕਰਨ ਦੀ ਆਗਿਆ ਮਿਲੀ ਸੀ, ਉਸ ਵੇਲੇ ਉਨ੍ਹਾਂ ਨੇ ਚਾਰ ਗੰਭੀਰ ਮਰੀਜ਼ਾਂ ਨੂੰ ਇਸ ਥੈਰੇਪੀ ਨਾਲ ਠੀਕ ਕੀਤਾ ਸੀ। ਫਿਲਹਾਲ ਅਜਿਹੀਆਂ ਥੈਰੇਪੀਜ਼ ਅਤੇ ਅਹਿਤਿਆਤ ਵਰਤ ਕੇ ਹੀ ਕੰਮ ਚਲਾਇਆ ਜਾ ਰਿਹਾ ਹੈ। ਸਭ ਉਡੀਕ ਵਿੱਚ ਹਨ ਕੇ ਕਦ ਇਸ ਮਹਾਮਾਰੀ ਦੀ ਵੈਕਸੀਨ ਬਣੇ ਅਤੇ ਜ਼ਿੰਦਗੀ ਦੁਬਾਰਾ ਰਫ਼ਤਾਰ ਫੜ੍ਹੇ। ਇਸ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਰਧਾਲੂ : ਅੱਲਾ ਯਾਰ ਖ਼ਾਂ
ਪੜ੍ਹੋ ਇਹ ਵੀ ਖਬਰ - ਮੋਟਾਪਾ ਤੇ ਐਸੀਡਿਟੀ ਤੋਂ ਪਰੇਸ਼ਾਨ ਲੋਕ ਖਾਣ ‘ਟਿੰਡੇ’ ਦੀ ਸਬਜ਼ੀ, ਹੋਣਗੇ ਲਾਜਵਾਬ ਫਾਇਦੇ